International

ਕੋਵਿਡ ਨਾਲ ਜੁੜੇ ਨਿਯਮਾਂ ਦੀ ਆਪ ਹੀ ਉਲੰਘਣ ਕਰਨ ਲੱਗੇ ਰਾਸ਼ਟਰਪਤੀ ਅਤੇ ਵਾੲ੍ਹੀਟ ਹਾਊਸ

ਅਮਰੀਕਾ ਦੀ ਸਭ ਤੋਂ ਮਹੱਤਵਪੁਰਨ ਜਗ੍ਹਾ ਵਾੲ੍ਹੀਟ ਹਾਊਸ ‘ਚ ਕਰੋਨਾ ਦੇ ਪ੍ਰਭਾਵ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਜਿਹੜਾ ਆਪਣੇ ਆਪ ‘ਚ ਹੈਰਾਨ ਕਰਨ ਵਾਲਾ ਹੈ। ਪਰ, ਇਸ ਸਥਿਤੀ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕ ਇਹ ਸਵਾਲ ਚੁੱਕ ਰਹੇ ਹਨ ਕਿ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਟੀਮ ਦੇ ਇੰਨ੍ਹੇ ਟਾੱਪ ਦੇ ਮੈਂਬਰ ਆਖਿਰ ਕਰੋਨਾ ਨਾਲ ਪ੍ਰਭਾਵਿਤ ਕਿਵੇਂ ਹੋ ਗਏ।
ਇਸ ਸਵਾਲ ਦਾ ਜਵਾਬ ਲੱਭਣ ਤੋਂ ਪਹਿਲਾਂ ਅਮਰੀਕੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਜਾਣੀ ਸੀ.ਡੀ.ਸੀ. ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ‘ਤੇ ਨਜ਼ਰ ਪਾਉਂਦੇ ਹਨ ਜਿਹੜੇ ਅਮਰੀਕੀ ਕੋਵਿਡ ਟਾਸਕ-ਫੋਰਸ ਨੇ ਕਰੋਨਾ ਮਹਾਂਮਾਰੀ ‘ਤੇ ਕੰਟਰੋਲ ਲਈ ਤਿਆਰ ਕੀਤੇ ਸਨ।
ਸੀ.ਡੀ.ਸੀ. ਨੇ ਇਸ ਦਸਤਾਵੇਜ ‘ਚ ਦੱਸਿਆ ਹੈ ਕਿ ਜਦੋਂ ਪ੍ਰੋਗਰਾਮ ਆਯੋਜਿਤ ਕੀਤੇ ਜਾਣ, ਤਾਂ ਕਿਹੜੀਆਂ ਗੱਲਾਂ ਨੂੰ ਧਿਆਨ ‘ਚ ਰੱਖਾ ਜਾਵੇ, ਕਿਸੇ ਤਰ੍ਹਾਂ ਦੇ ਲੱਛਣ ਦਿਖਾਈ ਦੇ ਤਾਂ ਕੀ ਕਰੀਏ, ਇਸ ਦੇ ਨਾਲ ਹੀ ਕਿਹੜੇ ਹਲਾਤਾਂ ‘ਚ ਕਿਸੇ ਨੂੰ ਕਵੰਰਟਾਈਨ ‘ਚ ਚਲੇ ਜਾਣਾ ਚਾਹੀਦਾ ਅਤੇ ਕਦੋਂ ਤੱਕ ਕਵੰਰਟਾਈਨ ‘ਚ ਚਲੇ ਜਾਣਾ ਚਾਹੀਦਾ ਅਤੇ ਕਦੋਂ ਤੱਕ ਕਵੰਰਟਾਈਨ ‘ਚ ਰਹਿਣਾ ਚਾਹੀਦਾ।
ਅਜਿਹੀਆਂ ਸਾਰੀਆਂਗੱਲਾਂ ਸੀ.ਡੀ.ਸੀ. ਨੇ ਆਪਣੇ ਇਸ ਦਸਤਾਵੇਜ ‘ਚ ਸਮਝਾਈ ਹੈ, ਪਰ ਸਵਾਲ ਇਹ ਹੈ ਕਿ “ਕੀ ਟਰੰਪ ਪ੍ਰਸ਼ਾਸਨ ਖੁਦ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦਾ ਹੈ?”

Show More

Related Articles

Leave a Reply

Your email address will not be published. Required fields are marked *

Close