Canada

ਭੋਜਨ ਜਿਨ੍ਹਾਂ ਨੂੰ ਇਕੱਠਾ ਖਾਣ ਨਾਲ ਇਕ ਦੂਜੇ ਦੀ ਪੋਸ਼ਟਿਕਤਾ ਵਿਚ ਵਾਧਾ ਕਰਦੇ ਹਨ

ਸਵੇਰ ਤੋਂ ਲੈ ਕੇ ਸੌਣ ਤਕ ਅਸੀਂ ਕਿਸੇ ਨਾ ਕਿਸੇ ਭੋਜਨ ਆਦਿ ਦਾ ਸੇਵਨ ਕਰਦੇ ਰਹਿੰਦੇ
ਹਾਂ। ਇਨ੍ਹਾਂ ਭੋਜਨਾਂ ਵਿੱਚੋਂ ਕੁੱਝ ਭੋਜਨ ਦੀ ਆਪਸ ਵਿਚ ਦੋਸਤੀ ਹੈ। ਦੋਸਤ ਭੋਜਨ ਖਾਣ
ਨਾਲ ਉਹ ਇਕ ਦੂਜੇ ਦੀ ਪੋਸ਼ਟਿਕਤਾ ਵਿਚ ਵਾਧਾ ਕਰਦੇ ਹਨ। ਇਹੋ ਜਿਹੇ ਭੋਜਨ ਉੱਤੇ ਇਹ
ਅਖਾਣ ਪੂਰਾ ਉਤਰਦਾ ਹੈ ਕਿ ‘ਇਕ, ਇਕ ਦੋ ਗਿਆਰਾਂ ਜਿਵੇਂ :
1. ਸਲਾਦ ਅਤੇ ਉਬਲੇ ਅੰਡੇ :
ਸਲਾਦ ਵਿਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਆਦਿ ਹੁੰਦੀਆਂ ਹਨ। ਸਲਾਦ ਵਿਚ ਉਬਲੇ ਅੰਡੇ ਦੇ
ਪੀਸ ਪਾਉਣਾ ਸੋਨੇ ਉੱਤੇ ਸੋਹਾਗੇ ਦਾ ਕੰਮ ਕਰਦੇ ਹਨ। ਸਲਾਦ ਤੋਂ ਪੋਸ਼ਟਿਕ ਅੰਸ਼ਾਂ ਦਾ
ਲਾਭ ਲਿਆ ਜਾ ਸਕਦਾ ਹੈ।
2. ਹਲਦੀ ਅਤੇ ਕਾਲੀ ਮਿਰਚ :
ਇਹ ਦੋਵੇਂ ਮਸਾਲੇ ਦਾਲ, ਸਬਜ਼ੀਆਂ ਆਦਿ ਵਿਚ ਵਰਤੇ ਜਾਂਦੇ ਹਨ। ਤੱਥਾਂ ਤੋਂ ਸਿੱਧ ਹੋਇਆ
ਹੈ ਕਿ ਦੋਵੇਂ ਰਲ ਕੇ ਖਾਣ ਨਾਲ ਇਕ ਦੂਜੇ ਦੀ ਪੋਸ਼ਟਿਕਤਾ ਵਿਚ ਵਾਧਾ ਕਰਦੇ ਹਨ।
3. ਆਇਰਨ ਅਤੇ ਵਿਟਾਮਿਨ ਸੀ :
ਆਇਰਨ ਮਾਸਾਹਾਰੀ ਭੋਜਨ ਅਤੇ ਸਾਕਾਹਾਰੀ ਭੋਜਨ ਤੋਂ ਪ੍ਰਾਪਤ ਹੁੰਦਾ ਹੈ। ਮਾਸਾਹਾਰੀ
ਭੋਜਨ ਵਿਚਲਾ ਆਇਰਨ ਤਾਂ ਅਸਾਨੀ ਨਾਲ ਸਰੀਰ ਵਿਚ ਜਜ਼ਬ ਹੋ ਜਾਂਦਾ ਹੈ ਪ੍ਰੰਤੂ ਪਾਲਕ,
ਫਲੀਆਂ, ਸਾਬਤ ਦਾਣਿਆਂ ਵਿਚਲੇ ਆਇਰਲ ਨੂੰ ਇਨ੍ਹਾਂ ਭੋਜਨਾ ਵਿਚਲਾ ਔਗਜ਼ੈਲਿਕ ਏਸਿਡ ਜਜ਼ਬ
ਨਹੀਂ ਹੋਣ ਦਿੰਦਾ। ਇਹ ਔਕੜ ਤੋਂ ਬਚਣ ਲਈ ਆਇਰਨ ਨੂੰ ਵਿਟਾਮਿਨ ਸੀ (ਨਿੰਬੂ ਆਦਿ) ਨਾਲ
ਖਾਵੋ।
4. ਵਿਟਾਮਿਨ ਬੀ-12 ਅਤੇ ਤੇਜਾਬੀ ਭੋਜਨ :    ਵਿਟਾਮਿਨ ਬੀ-12 ਬਹੁਤ ਮਹੱਤਪੂਰਨ
ਵਿਟਾਮਿਨ ਹੈ। ਇਸ ਦੇ ਜਜ਼ਬ ਹੋਣ ਵਿਚ ਤੇਜਾਬੀ ਭੋਜਨ (ਨਿੰਬੂ ਆਦਿ) ਬਹੁਤ ਵਧੀਆ ਦੋਸਤ
ਹੈ।
5. ਹਮਸ ਅਤੇ ਬੇਬੀ ਗਾਜਰ :
ਹਮਸ ਚਿੱਟੇ ਛੋਲੇ, ਤਿਲ ਅਤੇ ਆਲਿਵ ਤੇਲ ਆਦ ਤੋਂ ਬਣਦਾ ਹੈ। ਇਹ ਇਕ ਸ਼ਾਨਦਾਰ ਪ੍ਰੋਟੀਨ
ਦੀ ਚਟਨੀ ਜੋ ਇਸ ਵਿਚ ਬੇਬੀ ਗਾਜਰ ਜਿਸ ਵਿਚ ਸ਼ਾਨਦਾਰ ਕਾਰਬੋ ਅਤੇ ਘੁਲਣਸ਼ੀਲ ਰੇਸ਼ੇ
ਹੁੰਦੇ ਹਨ ਮਿਲਾ ਦਿੱਤੇ ਜਾਣ ਤਦ ਇਸ ਦਾ ਕੋਈ ਮੁਕਾਬਲਾ ਨਹੀਂ।
6. ਦਹੀਂ ਅਤੇ ਕੇਲੇ ਦੇ ਪੀਸ :
ਕੇਲੇ ਵਿਚਲੇ ਪੋਟਾਸ਼ੀਅਮ ਅਤੇ ਦਹੀਂ ਦੀ ਪ੍ਰੋਟੀਨ ਇਕ ਸ਼ਾਨਦਾਰ ਮੇਲ ਹੈ।
7. ਵਿਟਾਮਿਨ ਡੀ ਅਤੇ ਕੈਲਸ਼ੀਅਮ :
ਸਰੀਰ ਦੀਆਂ ਹੱਡੀਆਂ ਵਿਚ ਕੈਲਸ਼ੀਅਮ ਨੇ ਜਜ਼ਬ ਹੋਣਾ ਹੁੰਦਾ ਹੈ। ਵਿਟਾਮਿਨ ਡੀ ਕੈਲਸ਼ੀਅਮ
ਨੂੰ ਜਜ਼ਬ ਕਰਨ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ। ਵਿਟਾਮਿਨ ਡੀ ਦੀ ਘਾਟ ਕਾਰਨ ਹੱਡੀਆਂ
ਵਿਚ ਕੈਲਸ਼ੀਅਮ ਘਟ ਜਮਾਂ ਹੁੰਦਾ ਹੈ ਅਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਵਿਟਾਮਿਨ
ਡੀ ਅੰਡੇ, ਡੇਅਰੀ, ਮੱਛੀ ਵਿਚ ਪਾਇਆ ਜਾਂਦਾ ਹੈ, ਜਦਕਿ ਕੈਲਸ਼ੀਅਮ ਡੇਅਰੀ, ਫਲੀਆਂ ਆਦਿ
ਵਿਚ।
8. ਬਦਾਮ ਅਤੇ ਦਹੀਂ :
ਦਹੀਂ ਵਿਚ ਬਦਾਮ ਪਾਉਣ ਨਾਲ ਦੋਵਾਂ ਦੀ ਪੋਸ਼ਟਿਕਤਾ ਵਧਦੀ ਹੈ।
9. ਚਾਵਲ ਅਤੇ ਦਾਲ :
ਵਿਸ਼ਵ ਵਿਚ ਚਾਵਲ ਅਤੇ ਦਾਲ ਬਹੁਤ ਖਾਧੇ ਜਾਂਦੇ ਹਨ। ਦੋਵਾਂ ਨੂੰ ਇਕੱਠੇ ਖਾਣ ਕਾਰਨ
ਕਾਰਬੋ ਚਾਵਲਾਂ ਤੋਂ ਅਤੇ ਪ੍ਰੋਟੀਨ ਦਾਲ ਤੋਂ ਮਿਲ ਜਾਂਦਾ ਹੈ। ਦੋਵੇਂ ਮਿਲ ਕੇ ਇਕ
ਵਧੀਆ ਸੁਮੇਲ ਬਣ ਜਾਂਦਾ ਹੈ।
10. ਹਰੀ ਚਾਹ ਅਤੇ ਨਿੰਬੂ :
ਹਰੀ ਚਾਹ ਵਿਚ ਬਹੁਤ ਸ਼ਾਨਦਾਰ ਐਂਟੀਆਕਸੀਡੈਂਟਸ ਹੁੰਦੇ ਹਨ ਜੇ ਚਾਹ ਵਿਚ ਨਿੰਬੂ ਦਾ ਰਸ
ਮਿਲਾ ਦਿੱਤਾ ਜਾਵੇ ਤਦ ਪੂਰਾ ਲਾਭ ਦਿੰਦਾ ਹੈ।
ਇਨ੍ਹਾਂ ਤੋਂ ਬਿਨਾਂ ਹੇਠ ਲਿਖੇ ਜੋੜ ਵੀ ਲਾਭਦਾਇਕ ਹਨ।
1. ਖੀਰਾ ਅਤੇ ਪਾਣੀ
2. ਚਿਕਨ ਅਤੇ ਲਾਲ ਮਿਰਚ
3. ਸੇਵ ਅਤੇ ਪਿਸਤਾ
4. ਪਾਲਕ, ਸੇਬ ਅਤੇ ਅਦਰਕ
5. ਮੱਛੀ ਅਤੇ ਲਸਣ
6. ਕਾਲੀ ਚਾਕਲੇਟ ਅਤੇ ਬਦਾਮ
7. ਆਲੂ ਅਤੇ ਮਿਰਚਾਂ
8. ਕੌਫੀ ਅਤੇ ਦਾਲਚਿਨੀ
9. ਸਬਜ਼ੀਆਂ ਦਾ ਸੂਪ ਅਤੇ ਫਲੀਆਂ
10. ਅੰਡੇ, ਕਾਲੀਆਂ ਫਲੀਆਂ ਅਤੇ ਮਿਰਚਾਂ

 ਮਹਿੰਦਰ ਸਿੰਘ ਵਾਲੀਆ
 ਬਰੈਂਪਟਨ (ਕੈਨੇਡਾ)
 647-856-4280

Show More

Related Articles

Leave a Reply

Your email address will not be published. Required fields are marked *

Close