Canada

ਕੈਨੇਡਾ ਨੇ ਵੀ ਅਮਰੀਕਾ ਉੱਤੇ ਲਾਈਆਂ ਪੈਨਲਟੀਜ਼ ਕੀਤੀਆਂ ਖ਼ਤਮ

ਓਟਵਾ, ਪਿਛਲੇ ਸਾਲ ਕੈਨੇਡਾ ਨੇ ਜਵਾਬੀ ਕਾਰਵਾਈ ਵਿੱਚ ਅਮਰੀਕੀ ਵਸਤਾਂ ਉੱਤੇ ਲਾਏ ਗਏ ਟੈਰਿਫਜ਼ ਤੋਂ 1.27 ਬਿਲੀਅਨ ਡਾਲਰ ਤੋਂ ਵੀ ਵੱਧ ਇੱਕਠੇ ਕੀਤੇ। ਭਾਵੇਂ ਅਮਰੀਕਾ ਨਾਲ ਸਟੀਲ ਟਰੇਡ ਵਾਰ ਖ਼ਤਮ ਹੋ ਗਈ ਹੈ ਪਰ ਫਿਰ ਵੀ ਇਹ ਸਾਰੀ ਰਕਮ ਕੈਨੇਡੀਅਨ ਸਟੀਲ ਤੇ ਐਲੂਮੀਨੀਅਮ ਇੰਡਸਟਰੀ ਨੂੰ ਹੀ ਜਾਵੇਗੀ। ਸੁ਼ੱਕਰਵਾਰ ਨੂੰ ਕੈਨੇਡਾ ਤੇ ਅਮਰੀਕਾ ਵੱਲੋਂ ਇੱਕ ਸਮਝੌਤੇ ਉੱਤੇ ਦਸਤਖ਼ਤ ਕੀਤੇ ਗਏ ਜਿਸ ਵਿੱਚ ਅਮਰੀਕਾ ਵੱਲੋਂ ਲੱਗਭਗ ਇੱਕ ਸਾਲ ਪਹਿਲਾਂ ਕੈਨੇਡਾ ਦੀ ਸਟੀਲ ਤੇ ਐਲੂਮੀਨੀਅਮ ਉੱਤੇ ਲਾਈਆਂ ਗਈਆਂ ਇੰਪੋਰਟ ਡਿਊਟੀਜ਼ ਨੂੰ ਖ਼ਤਮ ਕਰ ਦਿੱਤਾ ਗਿਆ। ਨੈਸ਼ਨਲ ਸਕਿਊਰਿਟੀ ਨੂੰ ਖਤਰਾ ਦੱਸਦਿਆਂ ਹੋਇਆਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਪਿਛਲੇ ਸਾਲ ਜੂਨ ਵਿੱਚ ਇਹ ਟੈਰਿਫ ਲਾਏ ਗਏ ਸਨ। ਉਦੋਂ ਤੋਂ ਹੀ ਕੈਨੇਡਾ ਵੱਲੋਂ ਇਨ੍ਹਾਂ ਟੈਰਿਫਜ਼ ਨੂੰ ਗੈਰਕਾਨੂੰਨੀ ਦੱਸਦਿਆਂ ਹੋਇਆਂ ਇਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ। ਇਸ ਫੈਸਲੇ ਤੋਂ ਬਾਅਦ ਸੋਮਵਾਰ ਨੂੰ ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮੌਰਨਿਊ ਨੇ ਆਖਿਆ ਕਿ ਜਵਾਬੀ ਕਾਰਵਾਈ ਵਜੋਂ ਅਮਰੀਕਾ ਦੇ ਸਟੀਲ ਤੇ ਐਲੂਮੀਨੀਅਮ ਦੇ ਨਾਲ ਨਾਲ 70 ਹੋਰਨਾਂ ਵਸਤਾਂ ਉੱਤੇ ਕੈਨੇਡਾ ਵੱਲੋਂ ਲਾਏ ਗਏ ਟੈਰਿਫਜ਼ ਵੀ ਇਸ ਦੌਰਾਨ ਹਟਾ ਲਏ ਗਏ ਹਨ। ਲਿਖਤੀ ਬਿਆਨ ਵਿੱਚ ਮੌਰਨਿਊ ਨੇ ਆਖਿਆ ਕਿ ਟੈਰਿਫਜ਼ ਹਟਾਏ ਜਾਣਾ ਸਾਰਿਆਂ ਲਈ ਹੀ ਖੁਸ਼ੀ ਦੀ ਖਬਰ ਹੈ। ਖਾਸਤੌਰ ਉੱਤੇ ਕੈਨੇਡੀਅਨ ਤੇ ਅਮਰੀਕੀ ਵਰਕਰਜ਼, ਸਾਡੀਆਂ ਕਮਿਊਨਿਟੀਜ਼ ਤੇ ਸਾਡੇ ਅਰਥਚਾਰਿਆਂ ਲਈ ਇਹ ਬਹੁਤ ਹੀ ਵਧੀਆ ਖਬਰ ਹੈ। ਐਤਵਾਰ ਸ਼ਾਮ ਨੂੰ ਟਰੰਪ ਨੇ ਵੀ ਇਹ ਟਵੀਟ ਕੀਤਾ ਸੀ ਕਿ ਅਮਰੀਕੀ ਕਿਸਾਨ ਮੈਕਸਿਕੋ ਤੇ ਕੈਨੇਡਾ ਨਾਲ ਵਪਾਰ ਸ਼ੁਰੂ ਕਰ ਸਕਦੇ ਹਨ। ਟਰੰਪ ਨੇ ਆਖਿਆ ਕਿ ਦੋਵਾਂ ਦੇਸ਼ਾਂ ਨੇ ਆਪਣੀਆਂ ਟੈਰਿਫ ਪੈਨਲਟੀਜ਼ ਵਾਪਸ ਲੈ ਲਈਆਂ ਹਨ । ਪਰ ਉਨ੍ਹਾਂ ਆਪਣੇ ਕਿਸਾਨਾਂ ਨੂੰ ਇਹ ਵੀ ਆਖਿਆ ਕਿ ਇਹ ਧਿਆਨ ਰੱਖਣ ਕਿ ਉਨ੍ਹਾਂ ਨਾਲ ਸਹੀ ਵਿਵਹਾਰ ਹੋਵੇ।

Show More

Related Articles

Leave a Reply

Your email address will not be published. Required fields are marked *

Close