Canada

ਕੈਨੇਡਾ ਦੇ ਡਾਕਟਰਜ਼ ਨੂੰ ਫੰਗਲ ਸੁਪਰਬੱਗ ਬਾਰੇ ਮਿਲੀ ਚੇਤਾਵਨੀ

ਓਟਵਾ,ਕੈਨੇਡਾ ਦੇ ਡਾਕਟਰਜ਼ ਨੂੰ ਇੱਕ ਫੰਗਲ ਸੁਪਰਬੱਗ ਬਾਰੇ ਚੇਤਾਵਨੀ ਮਿਲੀ ਹੈ ਜਿਸ ਉੱਤੇ ਕਈ ਦਵਾਈਆਂ ਦਾ ਕੋਈ ਅਸਰ ਨਹੀਂ ਹੁੰਦਾ ਤੇ ਜਿਹੜਾ ਬੜੀ ਤੇਜ਼ੀ ਨਾਲ ਫੈਲਦਾ ਹੈ। ਇਹ ਸੁਪਰਬੱਗ ਉਨ੍ਹਾਂ ਮਰੀਜ਼ਾਂ ਲਈ ਘਾਤਕ ਹੈ ਜਿਹੜੇ ਪਹਿਲਾਂ ਤੋਂ ਹੀ ਬਿਮਾਰ ਹਨ।
ਦਸ ਸਾਲ ਪਹਿਲਾਂ ਇਸ ਦੀ ਪਛਾਣ ਜਾਪਾਨ ਵਿੱਚ ਹੋਈ ਸੀ। ਫੰਗਸ ਕੈਂਡੀਡਾ ਆਰੀਸ ਜਾਂ ਸੀ.ਆਰੀਸ ਹੁਣ 17 ਦੇਸ਼ਾਂ ਵਿੱਚ ਮੌਜੂਦ ਹੈ ਤੇ ਕੈਨੇਡਾ ਵੀ ਇਨ੍ਹਾਂ ਵਿੱਚੋਂ ਇੱਕ ਦੇਸ਼ ਹੈ। ਇਸ ਨੂੰ ਪਬਲਿਕ ਹੈਲਥ ਲਈ ਖਤਰਾ ਵੀ ਦੱਸਿਆ ਗਿਆ ਹੈ ਕਿਉਂਕਿ ਇਹ ਚਮੜੀ ਦੇ ਕਿਸੇ ਦੂਜੇ ਦੇ ਸੰਪਰਕ ਵਿੱਚ ਆਉਣ ਨਾਲ ਤੇਜ਼ੀ ਨਾਲ ਫੈਲਦਾ ਹੈ। ਇਸ ਦੀ ਪਛਾਣ ਕਰਨੀ ਵੀ ਔਖੀ ਹੈ, ਇਸ ਉੱਤੇ ਬਹੁਤੀਆਂ ਐਂਟੀ ਫੰਗਲ ਦਵਾਈਆਂ ਦਾ ਵੀ ਕੋਈ ਅਸਰ ਨਹੀਂ ਹੁੰਦਾ। ਇਹ ਆਸਾਨੀ ਨਾਲ ਨਹੀਂ ਮਰਦਾ।
ਸਿਨਾਇ ਹੈਲਥ ਸਿਸਟਮ ਦੇ ਮੈਡੀਕਲ ਡਾਇਰੈਕਟਰ ਆਫ ਇਨਫੈਕਸ਼ਨ ਕੰਟਰੋਲ ਡਾ. ਐਲੀਸਨ ਮੈਗੀਅਰ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਕਿਸੇ ਨੇ ਇਸ ਦੀ ਕੋਈ ਬਹੁਤੀ ਪਰਵਾਹ ਨਹੀਂ ਸੀ ਕੀਤੀ ਕਿਉਂਕਿ ਸਾਨੂੰ ਲੱਗਿਆ ਕਿ ਇਹ ਬਹੁਤ ਹੀ ਸਾਧਾਰਨ ਹੈ ਤੇ ਸਾਡੇ ਕੋਲ ਇਸ ਦੇ ਇਲਾਜ ਲਈ ਥੋੜ੍ਹੀਆਂ ਜਿਹੀਆਂ ਦਵਾਈਆਂ ਸਨ ਜਿਨ੍ਹਾਂ ਨੂੰ ਅਸੀਂ ਕਾਫੀ ਮੰਨ ਰਹੇ ਸੀ। ਪਰ ਇਸ ਉੱਤੇ ਬਹੁਤੀਆਂ ਦਵਾਈਆਂ ਦਾ ਅਸਰ ਨਾ ਹੁੰਦਾ ਵੇਖ ਕੇ ਸਾਡੀ ਪਰੇਸ਼ਾਨੀ ਵਧੀ।
ਹੁਣ ਤੱਕ ਕੈਨੇਡਾ ਵਿੱਚ ਇਸ ਦੇ 19 ਮਾਮਲੇ ਸਾਹਮਣੇ ਆ ਚੁੱਕੇ ਹਨ, ਇੱਕ ਵਾਰੀ ਤਾਂ ਹਸਪਤਾਲ ਵਿੱਚ ਆਊਟਬ੍ਰੇਕ ਹੀ ਫੈਲ ਗਿਆ ਸੀ, ਤੇ ਇਸੇ ਲਈ ਸੀ.ਆਰੀਸ ਬਾਰੇ ਕੈਨੇਡੀਅਨ ਡਾਕਟਰਜ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ। ਸਰਹੱਦ ਦੇ ਦੱਖਣ ਵੱਲ, ਪਿਛਲੇ ਕੁੱਝ ਸਾਲਾਂ ਵਿੱਚ ਹੀ ਇਸ ਦੇ 640 ਮਾਮਲੇ ਸਾਹਮਣੇ ਆ ਚੁੱਕੇ ਹਨ। ਯੂਐਸ ਸੈਂਟਰਜ ਫੌਰ ਡਜੀਜ ਕੰਟਰੋਲ (ਸੀਡੀਸੀ) ਵੱਲੋਂ ਇਸ ਨੂੰ ਗੰਭੀਰ ਗਲੋਬਲ ਥਰੈੱਟ ਦੱਸਿਆ ਜਾ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close