International

ਪੱਗ ਦੇ ਇਸ਼ਤਿਹਾਰ ਨੂੰ ਲੈ ਕੇ ਅਮਰੀਕੀ ਕੰਪਨੀ ਨੇ ਮੰਗੀ ਸਿੱਖਾਂ ਤੋਂ ਮੁਆਫ਼ੀ

ਅਮਰੀਕੀ ਕੰਪਨੀ ਨੋਰਡਸਟਰੋਮ ਨੇ ਪੱਗ (ਪੱਗੜੀ) ਨਾਲ ਜੁੜੇ ਆਪਣੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮੁਆਫ਼ੀ ਮੰਗੀ ਹੈ। ਹਾਲਾਂਕਿ ਅਮਰੀਕਾ ਵਿੱਚ ਸਿੱਖਾਂ ਦੇ ਨਾਗਰਿਕ ਅਧਿਕਾਰ ਸੰਗਠਨ ਦੇ ਇੱਕ ਪ੍ਰਮੁੱਖ ਪ੍ਰਤੀਨਿਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਅਜੇ ਵੀ ‘ਗੁੱਚੀ’ ਦੀ ਪ੍ਰਤੀਕਿਰਿਆ ਦੀ ਉਡੀਕ ਕਰ ਰਹੇ ਹਨ।
ਨਿਊਯਾਰਕ ਸਥਿਤ ਇਕ ਸਿੱਖ ਸੰਗਠਨ ਦੇ ਅਹੁਦੇਦਾਰ ਸਿਮਰਨਜੀਤ ਸਿੰਘ ਨੇ ਕਿਹਾ ਕਿ ਦੁਨੀਆ ਭਰ ਵਿੱਚ ਕੰਪਨੀਆਂ ਉਨ੍ਹਾਂ ਨੂੰ ਪਵਿੱਤਰ ਵਸਤੂਆਂ ਦੀ ਪੇਸ਼ਕਸ਼ ਕਰਕੇ ਉਪਭੋਗ ਵਸਤੂਆਂ ਦੇ ਰੂਪ ਵਿੱਚ ਪੈਸਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪੱਗ ਉਨ੍ਹਾਂ ਦੀ ਕੌਮ ਦੇ ਲੋਕਾਂ ਲਈ ਡੂੰਘੀ ਆਸਥਾ ਦਾ ਵਿਸ਼ਾ ਹੈ।
ਜ਼ਿਕਰਯੋਗ ਹੈ ਕਿ ਨੋਰਡਸਟਰੋਮ ਦੀ ਵੈੱਬਸਾਈਟ ਉੱਤੇ ਬੁੱਧਵਾਰ 15 ਮਈ ਨੂੰ ਪਗੜੀ ਦਾ ਇੱਕ ਇਸ਼ਤਿਹਾਰ ਦਿੱਤਾ ਗਿਆ ਸੀ। ਇਸ ਬਾਰੇ ਲਿਖਿਆ ਸੀ, ਸ਼ਾਨਦਾਰ ਢੰਗ ਨਾਲ ਤਿਆਰ ਪਗੜੀ ਸਿਰ ਉੱਤੇ ਸੱਜਣ ਲਈ ਤਿਆਰ ਹੈ। ਇਹ ਤੁਹਾਨੂੰ ਆਰਾਮ ਪ੍ਰਦਾਨ ਕਰੇਗੀ।
ਇਸ ਇਸ਼ਤਿਹਾਰ ਉਤੇ ਸਿੱਖਾਂ ਨੇ ਇਤਰਾਜ਼ ਪ੍ਰਗਟਾਇਆ ਸੀ ਜਿਸ ਦੇ ਬਾਅਦ ਨੋਰਡਸਟਰੋਮ ਨੇ ਮੁਆਫ਼ੀ ਮੰਗੀ ਹੈ। ਨੋਰਡਸਟਰੋਮ ਨੇ ਟਵੀਟ ਕੀਤਾ, ਅਸੀਂ ਇਸ ਉਤਪਾਦ ਨੂੰ ਰੋਕਣ ਦਾ ਫੈਸਲਾ ਕੀਤਾ ਹੈ ਅਤੇ ਇਸ ਸਾਈਟ ਤੋਂ ਹਟਾ ਦਿੱਤਾ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close