Punjab

ਪੰਜਾਬ ‘ਚ ਲੋਕ ਸਭਾ ਚੋਣਾਂ ਦੌਰਾਨ 60 ਫ਼ੀਸਦ ਮੱਤਦਾਨ

ਚੰਡੀਗੜ੍ਹ: ਪੰਜਾਬ ਤੇ ਚੰਡੀਗੜ੍ਹ ਸਮੇਤ ਦੇਸ਼ ਦੇ 8 ਸੂਬਿਆਂ ਦੀਆਂ 59 ਸੀਟਾਂ ‘ਤੇ ਵੋਟਿੰਗ ਚੱਲ ਰਹੀ ਹੈ। ਕਈ ਥਾਈਂ ਹਿੰਸਾ ਦੀਆਂ ਖ਼ਬਰਾਂ ਦੇ ਬਾਵਜੂਦ ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਤੇ ਚੰਡੀਗੜ੍ਹ ਦੇ ਚੋਣ ਖੇਤਰ ਵਿੱਚ ਵੋਟਾਂ ਪੈ ਰਹੀਆਂ ਹਨ। ਸ਼ਾਮ ਸੱਤ ਵਜੇ ਤਕ ਪੰਜਾਬ ਵਿੱਚ ਤਕਰੀਬਨ 59.46 ਫ਼ੀਸਦ ਵੋਟਿੰਗ ਹੋਈ ਅਤੇ ਚੰਡੀਗੜ੍ਹ ਵਿੱਚ 63.75 ਫ਼ੀਸਦ ਮੱਤਦਾਨ ਹੋਇਆ।

ਲੋਕ ਸਭਾ ਹਲਕਾ ਵਾਰ ਵੋਟ ਫ਼ੀਸਦ:

ਗੁਰਦਾਸਪੁਰ: 61.13%

ਅੰਮ੍ਰਿਤਸਰ: 52.90%

ਖਡੂਰ ਸਾਹਿਬ: 56.77%

ਜਲੰਧਰ: 58.79%

ਹੁਸ਼ਿਆਰਪੁਰ: 57.90%

ਅਨੰਦਪੁਰ ਸਾਹਿਬ: 56.76%

ਲੁਧਿਆਣਾ: 57.69%

ਫ਼ਤਹਿਗੜ੍ਹ ਸਾਹਿਬ: 58.21%

ਫ਼ਰੀਦਕੋਟ: 57.39%

ਫ਼ਿਰੋਜ਼ਪੁਰ: 63.11%

ਬਠਿੰਡਾ: 63.88%

ਸੰਗਰੂਰ: 63.69%

ਪਟਿਆਲਾ: 64.18%

ਪੰਜਾਬ ਦੇ ਕੁਝ ਹਿੱਸਿਆਂ ਵਿੱਚ ਵੋਟਾਂ ਦੌਰਾਨ ਹਿੰਸਾ ਹੋਣ ਦੀਆਂ ਖ਼ਬਰਾਂ ਹਨ। ਤਰਨ ਤਾਰਨ ਵਿੱਚ ਇੱਕ ਕਤਲ ਦੀ ਖ਼ਬਰ ਹੈ। ਤਲਵੰਡੀ ਸਾਬੋ ਵਿੱਚ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੂੰ ਗੋਲ਼ੀ ਮਾਰ ਜ਼ਖ਼ਮੀ ਕੀਤਾ ਗਿਆ ਹੈ। ਇਲਜ਼ਾਮ ਕਾਂਗਰਸ ‘ਤੇ ਲੱਗ ਰਹੇ ਹਨ। ਸੰਗਰੂਰ ਦੇ ਪਿੰਡ ਈਲਾਵਾਲ ਵਿੱਚ ਵੀ ਝੜਪ ਦੀ ਖ਼ਬਰ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਚੜਿੱਕ ਵਿੱਚ ਪੋਲਿੰਗ ਬੂਥ ਵਿੱਚ ਖੜ੍ਹੇ ਹੋਣ ਕਰਕੇ ਝਗੜਾ ਹੋ ਗਿਆ, ਜਿਸ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਹਲਕੇ ਬਲ ਦੀ ਵਰਤੋਂ ਕਰਨੀ ਪਈ। ਵੋਟਿੰਗ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ, ਕੁਝ ਹੀ ਸਮੇਂ ਤਕ ਪੰਜਾਬ ਵਿੱਚ ਵੋਟਿੰਗ ਫ਼ੀਸਦ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ।

Show More

Related Articles

Leave a Reply

Your email address will not be published. Required fields are marked *

Close