National

​​​​​​​ਕੇਦਾਰਨਾਥ ਧਾਮ ’ਚ ਦਿਸੇ ਪ੍ਰਧਾਨ ਮੰਤਰੀ ਮੋਦੀ ਦੇ ਕਈ ਰੰਗ

ਲੋਕ ਸਭਾ ਚੋਣਾਂ ਦਾ 7ਵਾਂ ਤੇ ਆਖ਼ਰੀ ਗੇੜ ਭਲਕੇ ਐਤਵਾਰ ਨੂੰ 19 ਮਈ ਨੂੰ ਹੋਣਾ ਤੈਅ ਹੈ। ਉਸ ਤੋਂ ਇੱਕ ਦਿਨ ਪਹਿਲਾਂ ਸਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਖ਼ਾਸ ਤੌਰ ਉੱਤੇ ਪੁੱਜੇ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਗੜ੍ਹਵਾਲ ਦੇ ਹਿਮਾਲਾ ਪਰਬਤ ਦੇ ਇਲਾਕੇ ਵਿੱਚ ਸਥਿਤ 12 ਜਿਓਤਿਰਲਿੰਗਾਂ ਵਿੱਚੋਂ ਇੱਕ ਵਿਸ਼ਵ–ਪ੍ਰਸਿੱਧ ਕੇਦਾਰਨਾਥ ਦੇ ਦਰਸ਼ਨ ਕੀਤੇ ਤੇ ਲਾਗਲੀ ਪਹਾੜੀ ਦੀ ਇੱਕ ਗੁਫ਼ਾ ਵਿੱਚ ਧਿਆਨ ਸਾਧਨਾ ਕੀਤੀ।

​​​​​​​ਕੇਦਾਰਨਾਥ ਧਾਮ ’ਚ ਦਿਸੇ ਪ੍ਰਧਾਨ ਮੰਤਰੀ ਮੋਦੀ ਦੇ ਕਈ ਰੰਗ, ਵੇਖੋ ਫ਼ੋਟੋਆਂ

ਇਸ ਸਬੰਧੀ ਤਸਵੀਰਾਂ ਏਐੱਨਆਈ ਦੇ ਨਾਲ–ਨਾਲ ਪ੍ਰਧਾਨ ਮੰਤਰੀ ਦੇ ਟਵਿਟਰ ਅਕਾਊਂਟ ਉੱਤੇ ਸ਼ੇਅਰ ਕੀਤੀਆਂ ਗਈਆਂ। ਹੈਲੀਕਾਪਟਰ ਤੋਂ ਉੱਤਰਨ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਲੇਟੀ ਰੰਗ ਦੇ ਪਹਾੜੀ ਕੱਪੜਿਆਂ ਤੇ ਪਹਾੜੀ ਟੋਪੀ ਪਹਿਨੇ ਦਿਸੇ। ਕਮਰ ਵਿੱਚ ਉਨ੍ਹਾਂ ਨੇ ਕੇਸਰੀ ਰੰਗ ਦਾ ਪਰਨਾ ਬੰਨ੍ਹਿਆ ਹੋਇਆ ਸੀ। ਹੱਥ ਵਿੱਚ ਸੋਟੀ ਲੈ ਕੇ ਚੱਲ ਰਹੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਬਿਲਕੁਲ ਵੱਖਰੀ ਕਿਸਮ ਦੇ ਅੰਦਾਜ਼ ਵਿੱਚ ਵਿਖਾਈ ਦੇ ਰਹੇ ਸਨ। ਸ੍ਰੀ ਮੋਦੀ ਨੇ ਕੇਦਾਰਨਾਥ ਧਾਮ ਦੇ ਦਰਸ਼ਨ ਕਰਨ ਦੇ ਨਾਲ–ਨਾਲ ਪੂਜਾ–ਅਰਚਨਾ ਵੀ ਕੀਤੀ। ਉਸ ਵੇਲੇ ਉੱਥੇ ਬਹੁਤ ਸਾਰੇ ਸ਼ਰਧਾਲੂ ਮੌਜੂਦ ਸਨ। ਸ੍ਰੀ ਮੋਦੀ ਨੇ ਉਨ੍ਹਾਂ ਦਾ ਸੁਆਗਤ ਵੀ ਪ੍ਰਵਾਨ ਕੀਤਾ। ਬਾਅਦ ’ਚ ਪ੍ਰਧਾਨ ਮੰਤਰੀ ਨੇ ਕੇਦਾਰਨਾਥ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ।

ਸ੍ਰੀ ਨਰਿੰਦਰ ਮੋਦੀ ਦੀ ਗੁਫ਼ਾ ’ਚ ਸਾਧਨਾ ਵਾਲੀ ਤਸਵੀਰ ਬੇਹਦ ਵਾਇਰਲ ਹੋ ਰਹੀ ਹੈ।

​​​​​​​ਕੇਦਾਰਨਾਥ ਧਾਮ ’ਚ ਦਿਸੇ ਪ੍ਰਧਾਨ ਮੰਤਰੀ ਮੋਦੀ ਦੇ ਕਈ ਰੰਗ, ਵੇਖੋ ਫ਼ੋਟੋਆਂ

Show More

Related Articles

Leave a Reply

Your email address will not be published. Required fields are marked *

Close