Punjab

ਫ਼ਰੀਦਕੋਟ ‘ਚ ਸਿੱਖਾਂ ਤੇ ਅਕਾਲੀਆਂ ਦਰਮਿਆਨ ਖੜਕੀ, ਰਣੀਕੇ ਦਾ ਸਖ਼ਤ ਵਿਰੋਧ

ਫ਼ਰੀਦਕੋਟ: ਲੋਕ ਸਭਾ ਫ਼ਰੀਦਕੋਟ ਦੇ ਪਿੰਡ ਵਾਂਦਰ ਵਿੱਚ ਅਕਾਲੀ ਦਲ ਉਮੀਦਵਾਰ ਗੁਲਜਾਰ ਰਣੀਕੇ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸਨ, ਜਿੱਥੇ ਸਿੱਖ ਜਥੇਬੰਦੀਆਂ ਨੇ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਕੀਤਾ। ਇਸ ਦੌਰਾਨ ਦੋਵੇਂ ਧਿਰਾਂ ਦਾ ਟਕਰਾਅ ਹੋ ਗਿਆ ਤੇ ਕਈ ਜਣਿਆਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।
ਪਿੰਡ ਵਾਸੀਆਂ ਤੇ ਸਿੱਖ ਆਗੂਆਂ ਰਲ ਕੇ ਰਣੀਕੇ ਨੂੰ ਕਾਲੀਆਂ ਝੰਡੀਆਂ ਦਿਖਾ ਜਾ ਰਹੇ ਸਨ, ਜਿਸ ਦੌਰਾਨ ਅਕਾਲੀ ਵਰਕਰ ਅਤੇ ਸਿੱਖ ਆਗੂ ਆਪਸ ਵਿੱਚ ਉਲਝ ਗਏ। ਹਾਲਾਤ ਇੰਨੇ ਖਰਾਬ ਹੋ ਗਏ ਕਿ ਇੱਟਾਂ ਰੋੜੇ ਵੀ ਚੱਲਣ ਲੱਗੇ। ਇਸ ਦੌਰਾਨ ਕਈ ਸਿੱਖ ਆਗੂ ਵੀ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਬਾਘਾਪੁਰਾਣਾ ਦੇ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ ਹੈ।
ਇਸ ਸਾਰੇ ਮਾਮਲੇ ਬਾਰੇ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਂਦਰ ਪਿੰਡ ਵਿੱਚ ਝਗੜਾ ਹੋਣ ਬਾਰੇ ਫ਼ੋਨ ਆਇਆ ਸੀ, ਪਰ ਜਦ ਉਹ ਮੌਕੇ ‘ਤੇ ਪਹੁੰਚੇ ਤਾਂ ਉੱਥੇ ਕੁਝ ਵੀ ਨਹੀਂ ਸੀ ਅਤੇ ਰਣੀਕੇ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਚੋਣ ਪ੍ਰਚਾਰ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਆਮ ਚੋਣਾਂ ਦੇ ਪ੍ਰਚਾਰ ਦੌਰਾਨ ਅਕਾਲੀ ਦਲ ਅਤੇ ਖ਼ਾਸ ਤੌਰ ‘ਤੇ ਬਾਦਲਾਂ ਦਾ ਕਾਫੀ ਥਾਈਂ ਵਿਰੋਧ ਹੋਇਆ। ਬੇਅਦਬੀ ਅਤੇ ਗੋਲ਼ੀਕਾਂਡ ਕਾਰਨ ਲੋਕਾਂ ਦੇ ਮਨਾਂ ਵਿੱਚ ਅਕਾਲੀ ਦਲ ਖ਼ਿਲਾਫ਼ ਕਾਫੀ ਗੁੱਸਾ ਹੈ। ਬਰਗਾੜੀ ਮੋਰਚੇ ਦੇ ਆਗੂ ਵੀ ਬਾਦਲਾਂ ਖ਼ਿਲਾਫ਼ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close