Canada

ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਅਮਰੀਕਾ ਤੇ ਵੈਨੇਜ਼ੁਏਲਾ ਨਾਲ ਸਬੰਧਤ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕਰਨ ਲਈ ਜਾਵੇਗੀ ਕਿਊਬਾ

ਓਟਵਾ, ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਇਸ ਹਫਤੇ ਅਮਰੀਕਾ ਤੇ ਵੈਨੇਜ਼ੁਏਲਾ ਨਾਲ ਸਬੰਧਤ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕਰਨ ਲਈ ਕਿਊਬਾ ਜਾਵੇਗੀ। ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਬੁੱਧਵਾਰ ਨੂੰ ਇਹ ਐਲਾਨ ਕੀਤਾ ਗਿਆ ਕਿ ਉਹ ਵੀਰਵਾਰ ਨੂੰ ਇੱਕ ਦਿਨ ਲਈ ਹਵਾਨਾ ਦਾ ਦੌਰਾ ਕਰੇਗੀ। ਇੱਥੇ ਉਹ ਆਪਣੇ ਕਿਊਬਾ ਦੇ ਹਮਰੁਤਬਾ ਅਧਿਕਾਰੀ ਨਾਲ ਅਮਰੀਕਾ ਵੱਲੋਂ ਉਸ ਕਾਨੂੰਨ ਨੂੰ ਮੁੜ ਸਥਾਪਿਤ ਕਰਨ ਦੇ ਫੈਸਲੇ ਬਾਰੇ ਵਿਚਾਰ ਵਟਾਂਦਰਾ ਕਰੇਗੀ ਜਿਸ ਵਿੱਚ ਅਮਰੀਕੀ ਨਾਗਰਿਕਾਂ ਨੂੰ ਉਨ੍ਹਾਂ ਕੰਪਨੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਖੁੱਲ੍ਹ ਹੋਵੇਗੀ ਜਿਹੜੀਆਂ ਕਿਊਬਾ ਦੀ ਸਰਕਾਰ ਵੱਲੋਂ ਜ਼ਬਤ ਸੰਪਤੀ ਦੀ ਸਮਗਲਿੰਗ ਕਰਦੀਆਂ ਸਮਝੀਆਂ ਜਾਣਗੀਆਂ। ਇਸ ਦੇ ਨਾਲ ਹੀ ਗਲੋਬਲ ਅਫੇਅਰਜ਼ ਦੇ ਬੁਲਾਰੇ ਨੇ ਆਖਿਆ ਕਿ ਫਰੀਲੈਂਡ ਵੈਨੇਜੁ਼ਏਲਾ ਦੀ ਨਿੱਘਰ ਰਹੀ ਸਥਿਤੀ ਬਾਰੇ ਵੀ ਵਿਚਾਰ ਵਟਾਂਦਰਾ ਕਰੇਗੀ। ਫਰੀਲੈਂਡ ਵੱਲੋਂ ਵੀ ਅਮਰੀਕਾ ਨੂੰ ਹੈਲਮਸ-ਬਰਟਨ ਐਕਟ ਦੇ ਵਿਵਾਦਗ੍ਰਸਤ ਸੈਕਸ਼ਨ ਨੂੰ ਮੁੜ ਸ਼ੁਰੂ ਨਾ ਕਰਨ ਲਈ ਆਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੈਨੇਡਾ ਵੈਨੇਜ਼ੁਏਲਾ ਵਿੱਚ ਵਿਰੋਧੀ ਧਿਰ ਦੇ ਆਗੂ ਜੁਆਨ ਗੁਆਇਡੋ ਲਈ ਵੀ ਕੌਮਾਂਤਰੀ ਸਮਰਥਨ ਜੁਟਾਉਣ ਵਾਸਤੇ ਪੂਰਾ ਜ਼ੋਰ ਲਾ ਰਿਹਾ ਹੈ। ਇਸ ਤੋਂ ਪਹਿਲਾਂ ਹੀ ਕੈਨੇਡਾ ਤੇ ਅਮਰੀਕਾ ਗੁਆਇਡੋ ਨੂੰ ਦੇਸ਼ ਦੇ ਯੋਗ ਰਾਸ਼ਟਰਪਤੀ ਦਾ ਦਰਜਾ ਦੇ ਚੁੱਕੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਵੈਨੇਜੁ਼ਏਲਾ ਵਿੱਚ ਚੱਲ ਰਹੀ ਸਿਆਸੀ ਉਥਲ-ਪੁਥਲ ਕਾਰਨ ਵਿਦੇਸ਼ੀ ਮਦਦ ਨਾ ਮਿਲਣ ਕਾਰਨ ਕਿਊਬਾ ਦੇ ਅਰਥਚਾਰੇ ਨੂੰ ਢਾਹ ਲੱਗੀ ਹੈ। ਫਰੀਲੈਂਡ ਨੇ ਇੱਕ ਬਿਆਨ ਵਿੱਚ ਆਖਿਆ ਕਿ ਇਸ ਗੱਲ ਦੀ ਕਾਫੀ ਅਹਿਮੀਅਤ ਹੈ ਕਿ ਦੋਵੇਂ ਮੁਲਕ ਵੈਨੇਜ਼ੁਏਲਾ ਦੇ ਆਰਥਿਕ, ਸਿਆਸੀ ਤੇ ਮਾਨਵਤਾਵਾਦੀ ਸੰਕਟ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਮੁਲਾਕਾਤ ਕਰ ਰਹੇ ਹਨ। ਇਸ ਦੇ ਨਾਲ ਹੀ ਇਹ ਵੀ ਤੈਅ ਕੀਤਾ ਜਾਵੇਗਾ ਕਿ ਇਸ ਸਥਿਤੀ ਦੌਰਾਨ ਅਸੀਂ ਰਲ ਕੇ ਕੀ ਕੰਮ ਕਰ ਸਕਦੇ ਹਾਂ। ਫਰੀਲੈਂਡ ਨੇ ਇਹ ਵੀ ਆਖਿਆ ਕਿ ਅਸੀਂ ਇਹ ਵੀ ਤੈਅ ਕਰਾਂਗੇ ਕਿ ਅਸੀਂ ਰਲ ਕੇ ਕਿਵੇਂ ਕੰਮ ਕਰੀਏ ਜਿਸ ਨਾਲ ਕਿਊਬਾ ਵਿੱਚ ਕਾਰੋਬਾਰ ਤੇ ਨਿਵੇਸ਼ ਕਰਨ ਵਾਲੇ ਕੈਨੇਡੀਅਨਾਂ ਦੇ ਹਿਤਾਂ ਦੀ ਰਾਖੀ ਹੋ ਸਕੇ।

Show More

Related Articles

Leave a Reply

Your email address will not be published. Required fields are marked *

Close