International

ਸ਼ੀ ਦਾ ਟਰੰਪ ‘ਤੇ ਹਮਲਾ: ਕਿਸੇ ਇਕ ਸਭਿਅਤਾ ਨੂੰ ਬਿਹਤਰ ਸਮਝਣਾ ਮੂਰਖਤਾਪੂਰਨ

ਬੀਜਿੰਗ— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਆਪਣੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ‘ਤੇ ਹਮਲਾ ਬੋਲਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਮੌਜੂਦਾ ਸਮੇਂ ‘ਚ ਕਿਸੇ ਇਕ ‘ਸਭਿਅਤਾ ਦੀ ਸਰਵਸ੍ਰੇਸ਼ਠਤਾ’ ‘ਚ ਵਿਸ਼ਵਾਸ ਕਰਨਾ ਮੂਰਖਤਾਪੂਰਨ ਹੈ ਤੇ ਕੋਈ ਵੀ ਦੇਸ਼ ਅਲੱਗ-ਥਲੱਗ ਨਹੀਂ ਰਹਿ ਸਕਦਾ ਤੇ ਨਾ ਹੀ ਆਪਣੇ ਦਰਵਾਜ਼ੇ ਪੂਰੀ ਦੁਨੀਆ ਲਈ ਬੰਦ ਕਰ ਸਕਦਾ ਹੈ।
ਚੀਨ ਦੇ ਰਾਸ਼ਟਰਪਤੀ ਦਾ ਇਹ ਬਿਆਨ ਟਰੰਪ ਵਲੋਂ ਚੀਨੀ ਉਤਪਾਦਾਂ ‘ਤੇ ਵਧਾਏ ਟੈਰਿਫ ਤੋਂ ਬਾਅਦ ਆਇਆ ਹੈ। ਜਿਨਫਿੰਗ ਨੇ ‘ਡਾਇਲਾਗ ਆਫ ਏਸ਼ੀਅਨ ਸਿਵਿਲਾਈਜ਼ੇਸ਼ਨ’ ਵਿਸ਼ੇ ‘ਤੇ ਆਯੋਜਿਤ ਸੰਮੇਲਨ ਦੀ ਸ਼ੁਰੂਆਤ ‘ਚ ਇਹ ਟਿੱਪਣੀ ਕੀਤੀ। ਪਿਛਲੇ ਹਫਤੇ ਟਰੰਪ ਨੇ ਚੀਨੀ ਉਤਪਾਦਾਂ ‘ਤੇ ਇਪੋਰਟ ਡਿਊਟੀ ਵਧਾ ਦਿੱਤੀ ਸੀ। ਹਾਲਾਂਕਿ ਇਸ ਦੇ ਜਵਾਬ ‘ਚ ਚੀਨ ਨੇ ਵੀ ਅਮਰੀਕੀ ਉਤਪਾਦਾਂ ‘ਤੇ ਇੰਪੋਰਟ ਡਿਊਟੀ ਵਧਾਈ ਸੀ। ਸ਼ੀ ਨੇ ਕਿਹਾ ਕਿ ਜੇਕਰ ਦੇਸ਼ ਖੁਦ ਨੂੰ ਵੱਖਰਾ ਕਰਦੇ ਹਨ ਤੇ ਦੁਨੀਆ ਦੇ ਲਈ ਆਪਣੇ ਦਰਵਾਜ਼ੇ ਬੰਦ ਕਰਦੇ ਹਨ ਤਾਂ ਸਭਿਅਤਾ ਆਪਣੀ ਜੀਵਿਤਤਾ ਗੁਆ ਬੈਠੇਗੀ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਸਭਿਅਤਾ ਦੂਜੀ ਸਭਿਅਤਾ ਤੋਂ ਬਿਹਤਰ ਨਹੀਂ ਹੈ ਤੇ ਇਸ ‘ਚ ਵਿਸ਼ਵਾਸ ਕਰਨਾ ਕਿ ਕੋਈ ਇਕ ਨਸਲ ਦੂਜੀ ਨਸਲ ਤੋਂ ਬਿਹਤਰ ਹੈ ਤਾਂ ਇਹ ਮੂਰਖਤਾਪੂਰਨ ਹੈ।
ਸ਼ੀ ਨੇ ਏਸ਼ੀਆਈ ਦੇਸ਼ਾਂ ਨੂੰ ਵਿਸ਼ਵੀਕਰਨ ਨੂੰ ਬਚਾਉਣ ਦੀ ਅਪੀਲ ਕੀਤੀ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਵਿਸ਼ਵੀਕਰਨ ‘ਅਮਰੀਕਾ ਫਸਟ’ ਦੀਆਂ ਟਰੰਪ ਦੀਆਂ ਨੀਤੀਆਂ ਦੇ ਕਾਰਨ ਖਤਰੇ ‘ਚ ਹੈ। ਇਸ ਪ੍ਰੋਗਰਾਮ ‘ਚ ਭਾਰਤੀ ਦੂਜਘਰ ਇੰਚਾਰਜ ਐਕਵਿਨੋ ਵਿਮਲ, ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ, ਆਰਮੇਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸ਼ਨੀਆਨ ਤੇ ਯੂਨਾਨ ਦੇ ਰਾਸ਼ਟਰਪਤੀ ਪ੍ਰੋਕੋਪੀਸ ਪਾਵਲੋਪੋਲਸ ਮੌਜੂਦ ਸਨ।

Show More

Related Articles

Leave a Reply

Your email address will not be published. Required fields are marked *

Close