Canada

ਫੋਰਡ ਸਰਕਾਰ ਨੇ ਆਖਿਰਕਾਰ ਕੀਤਾ ਖੁਲਾਸਾ, ਐਂਟੀ ਰੇਸਿਜ਼ਮ ਪੇਸ਼ਕਦਮੀਆਂ ਲਈ 1000 ਡਾਲਰ ਰੱਖੇ ਰਾਖਵੇਂ

ਕਈ ਮਹੀਨਿਆਂ ਤੱਕ ਐਂਟੀ ਰੇਸਿਜ਼ਮ ਡਾਇਰੈਕਟੋਰੇਟ ਤੇ ਓਨਟਾਰੀਓ ਭਰ ਵਿੱਚ ਹੋਰਨਾਂ ਐਂਟੀ ਰੇਸਿਜ਼ਮ ਪੇਸ਼ਕਦਮੀਆਂ ਬਾਰੇ ਮੁੱਖ ਵਿਰੋਧੀ ਧਿਰ ਐਨਡੀਪੀ, ਮੀਡੀਆ ਤੇ ਜਨਤਾ ਦੇ ਸਵਾਲਾਂ ਨੂੰ ਟਾਲਦੇ ਰਹਿਣ ਤੋਂ ਬਾਅਦ ਫੋਰਡ ਸਰਕਾਰ ਨੇ ਆਖਿਰਕਾਰ ਇਹ ਖੁਲਾਸਾ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਐਂਟੀ ਰੇਸਿਜ਼ਮ ਪੇਸ਼ਕਦਮੀਆਂ ਲਈ 1000 ਡਾਲਰ ਰਾਖਵੇਂ ਰੱਖੇ ਹਨ।
ਮੰਗਲਵਾਰ ਨੂੰ ਐਂਟੀ ਰੇਸਿਜ਼ਮ ਲਈ ਵਿਰੋਧੀ ਧਿਰ ਐਨਡੀਪੀ ਦੀ ਕ੍ਰਿਟਿਕ ਲੌਰਾ ਮੇਅ ਲਿੰਡੋ ਨੇ ਪੁੱਛਿਆ ਕਿ ਫੋਰਡ ਸਰਕਾਰ ਨੂੰ ਇਹ ਕਿਉਂ ਲੱਗਦਾ ਹੈ ਕਿ 1000 ਡਾਲਰ ਅਜਿਹੇ ਸਮੇਂ ਐਂਟੀ ਰੇਸਿਜ਼ਮ ਪੇਸ਼ਕਦਮੀਆਂ ਲਈ ਕਾਫੀ ਹਨ ਜਦੋਂ ਕਮਿਊਨਿਟੀ ਮੈਂਬਰਜ਼, ਐਡਵੋਕੇਟਸ, ਸਟੈਟੇਸਟਿਕਸ ਕੈਨੇਡਾ ਤੇ ਓਨਟਾਰੀਓ ਹਿਊਮਨ ਰਾਈਟਸ ਕਮਿਸ਼ਨ (ਓਐਚਆਰਸੀ) ਸਮੇਤ ਹੋਰਨਾਂ ਮਾਹਿਰਾਂ ਦਾ ਇਹ ਮੰਨਣਾ ਹੈ ਕਿ ਨਸਲਵਾਦ ਤੇ ਹੇਟ ਕ੍ਰਾਈਮ ਇਸ ਸਮੇਂ ਸਿਖਰ ਉੱਤੇ ਹੈ। ਪ੍ਰਸ਼ਨ ਕਾਲ ਦੌਰਾਨ ਲਿੰਡੋ ਨੇ ਆਖਿਆ ਕਿ ਇਹ ਐਸਟੀਮੇਟਸ ਸਾਨੂੰ ਇਹੋ ਕਹਾਣੀ ਦੱਸਦੇ ਹਨ ਕਿ ਫੋਰਡ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨਸਲੀ ਨਿਆਂ ਸਬੰਧੀ ਕੰਮ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੀ। ਨਸਲਵਾਦ ਦੇ ਸਬੰਧ ਵਿੱਚ ਫੋਰਡ ਤੇ ਉਨ੍ਹਾਂ ਦੀ ਸਰਕਾਰ ਠੋਸ ਕਦਮ ਚੁੱਕਣ ਦੀ ਇੱਛਾ ਨਹੀਂ ਰੱਖਦੀ। ਸਟਾਫ ਤੇ ਇਸ਼ਤਿਹਾਰਬਾਜ਼ੀ ਲਈ ਪੈਸੇ ਵੀ ਰਾਖਵੇਂ ਰੱਖੇ ਗਏ ਹਨ ਪਰ ਅਸਲ ਐਂਟੀ ਰੇਸਿਜ਼ਮ ਕੰਮ ਲਈ ਕੋਈ ਰਕਮ ਨਹੀਂ ਰੱਖੀ ਗਈ। ਇਨ੍ਹਾਂ ਮੁੱਦਿਆਂ ਦੇ ਨਾਲ ਨਾਲ ਸਿਆਹ ਨਸਲ, ਮੂਲਵਾਸੀਆਂ, ਯਹੂਦੀਆਂ ਤੇ ਮੁਸਲਮਾਨਾਂ ਲਈ ਬਣਾਈਆਂ ਗਈਆਂ ਐਂਟੀ ਰੇਸਿਜ਼ਮ ਸਬਕਮੇਟੀਆਂ ਲਈ ਕੋਈ ਰਕਮ ਨਹੀਂ ਰੱਖੀ ਗਈ। ਸਗੋਂ ਹੇਟ ਕ੍ਰਾਈਮ ਸਿਖਰ ਉੱਤੇ ਹੋਣ ਦੇ ਬਾਵਜੂਦ ਸਰਕਾਰ ਅਜਿਹੀਆਂ ਕਮੇਟੀਆਂ ਭੰਗ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਕੀ ਪ੍ਰੀਮੀਅਰ ਇਹ ਮੰਨਦੇ ਹਨ ਕਿ 1000 ਡਾਲਰ ਨਾਲ ਅਸੀਂ ਨਸਲਵਾਦ ਖਿਲਾਫ ਲੜਾਈ ਲੜ ਸਕਦੇ ਹਾਂ? ਦੂਜੇ ਪਾਸੇ ਫੋਰਡ ਸਰਕਾਰ ਵੱਲੋਂ ਇਸ ਦਾ ਸਪਸ਼ਟ ਉੱਤਰ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

Show More

Related Articles

Leave a Reply

Your email address will not be published. Required fields are marked *

Close