Canada

ਕੈਨੇਡਾ ਦੇ ਸੱਭ ਤੋਂ ਵੱਡੇ ਸਕੂਲ ਬੋਰਡ ਦਾ ਕਹਿਣਾ , ਕੁੱਝ ਨੌਕਰੀਆਂ, ਕੁੱਝ ਪ੍ਰੋਗਰਾਮਾਂ ਨੂੰ ਖ਼ਤਮ ਕਰਨ ਦੇ ਨਾਲ ਨਾਲ ਕੁੱਝ ਵਿਦਿਆਰਥੀਆਂ ਨੂੰ ਵੀ ਜਵਾਬ

ਟੋਰਾਂਟੋ, ਕੈਨੇਡਾ ਦੇ ਸੱਭ ਤੋਂ ਵੱਡੇ ਸਕੂਲ ਬੋਰਡ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁੱਝ ਨੌਕਰੀਆਂ, ਕੁੱਝ ਪ੍ਰੋਗਰਾਮਾਂ ਨੂੰ ਖ਼ਤਮ ਕਰਨ ਦੇ ਨਾਲ ਨਾਲ ਕੁੱਝ ਵਿਦਿਆਰਥੀਆਂ ਨੂੰ ਵੀ ਜਵਾਬ ਦੇਣਾ ਪੈਣਾ ਹੈ। ਇਹ ਸੱਭ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਕੀਤੀਆਂ ਗਈਆਂ ਕਟੌਤੀਆਂ ਦੇ ਸਬੰਧ ਵਿੱਚ ਪੈਦਾ ਹੋਏ ਕਈ ਮਿਲੀਅਨ ਡਾਲਰ ਦੇ ਖੱਪੇ ਨੂੰ ਖ਼ਤਮ ਕਰਨ ਲਈ ਕਰਨਾ ਹੋਵੇਗਾ।
ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਐਜੂਕੇਸ਼ਨ ਡਾਇਰੈਕਟਰ ਵੱਲੋਂ ਇਹ ਪ੍ਰਸਤਾਵ ਰੱਖਿਆ ਗਿਆ ਹੈ ਜਿਸ ਨਾਲ 67 ਮਿਲੀਅਨ ਡਾਲਰ ਦੇ ਬਜਟ ਦੀਆਂ ਖਾਮੀਆਂ ਖ਼ਤਮ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਸ ਵਿੱਚੋਂ 42 ਮਿਲੀਅਨ ਡਾਲਰ ਓਨਟਾਰੀਓ ਸਰਕਾਰ ਵੱਲੋਂ ਕੀਤੀਆਂ ਕਟੌਤੀਆਂ ਕਾਰਨ ਪੈਦਾ ਹੋਈਆਂ। ਜੌਹਨ ਮੈਲੌਏ ਦਾ ਕਹਿਣਾ ਹੈ ਕਿ ਬਚਤ ਕਰਨ ਲਈ ਬੋਰਡ ਨੂੰ ਕੁੱਝ ਲਰਨਿੰਗ ਸੈਂਟਰ ਸਟਾਫ ਦੀਆਂ ਨੌਕਰੀਆਂ ਵਿੱਚ ਕਟੌਤੀ ਕਰਨੀ ਹੋਵੇਗੀ ਤੇ ਕੁੱਝ ਪ੍ਰਸ਼ਾਸਕੀ ਰੋਲਜ਼ ਵੀ ਖ਼ਤਮ ਕਰਨੇ ਹੋਣਗੇ।
ਬੋਰਡ 10 ਸਕੂਲਾਂ ਨੂੰ ਇੱਕਠਿਆਂ ਕਰਨ, ਮਿਊਜਿ਼ਕ ਅਧਿਆਪਕਾਂ ਨੂੰ ਘਟਾਉਣ ਤੇ ਐਲੀਮੈਂਟਰੀ ਕੌਮਾਂਤਰੀ ਪੱਧਰ ਦੇ ਪ੍ਰੋਗਰਾਮਾਂ ਵਿੱਚ ਕਟੌਤੀ ਕਰਨ ਬਾਰੇ ਵੀ ਵਿਚਾਰ ਕਰ ਸਕਦਾ ਹੈ। ਡਾਇਰੈਕਟਰ ਨੇ ਇਸ ਸਾਰੀ ਬਜਟ ਪ੍ਰਕਿਰਿਆ ਨੂੰ ਬਹੁਤ ਹੀ ਚੁਣੌਤੀ ਭਰਿਆ ਦੱਸਿਆ ਪਰ ਉਨ੍ਹਾਂ ਇਹ ਵੀ ਆਖਿਆ ਕਿ ਸਟਾਫ ਸਪੈਸ਼ਲ ਐਜੂਕੇਸ਼ਨ ਫੰਡਿੰਗ, ਸਕੂਲ ਸੇਫਟੀ, ਇਕੁਇਟੀ ਤੇ ਡਾਇਵਰਸਿਟੀ ਪ੍ਰੋਗਰਾਮਾਂ ਵਿੱਚ ਕੋਈ ਤਬਦੀਲੀ ਨਹੀਂ ਕਰਨੀ ਚਾਹੁੰਦਾ।

Show More

Related Articles

Leave a Reply

Your email address will not be published. Required fields are marked *

Close