Canada

ਕੈਨੇਡਾ : ਤਿੰਨ ਸਾਲਾ ਬੱਚੇ ਦੇ ਲਾਪਤਾ ਹੋਣ ਉੱਤੇ ਐਲਰਟ ਜਾਰੀ

ਓਨਟਾਰੀਓ, ਤਿੰਨ ਸਾਲਾ ਵਿਲੀਅਮ ਗੂਡਨ ਦੇ ਲਾਪਤਾ ਹੋਣ ਦੇ ਸਬੰਧ ਵਿੱਚ ਐਂਬਰ ਐਲਰਟ ਜਾਰੀ ਕੀਤਾ ਗਿਆ ਹੈ। ਉਸ ਨੂੰ ਆਖਰੀ ਵਾਰੀ ਸੋਮਵਾਰ ਨੂੰ ਸਡਬਰੀ ਤੋਂ ਟੋਰਾਂਟੋ ਲਈ ਬੱਸ ਚੜ੍ਹਦਿਆਂ ਵੇਖਿਆ ਗਿਆ। ਗ੍ਰੇਟਰ ਸਡਬਰੀ ਪੁਲਿਸ ਨੇ ਦੱਸਿਆ ਕਿ ਵਿਲੀਅਮ 25 ਸਾਲਾ ਬਰੀਆਨਾ ਗੂਡਨ ਨਾਲ ਸਫਰ ਕਰ ਰਿਹਾ ਸੀ। ਪੁਲਿਸ ਨੇ ਇਹ ਵੀ ਆਖਿਆ ਕਿ ਵਿਲੀਅਮ ਨੂੰ ਅਗਵਾ ਕਰਨ ਦੇ ਪਿੱਛੇ ਬਰੀਆਨਾ ਹੀ ਅਸਲ ਮਸ਼ਕੂਕ ਹੈ। ਵਿਲੀਅਮ ਦਾ ਕੱਦ ਤਿੰਨ ਫੁੱਟ ਦੱਸਿਆ ਗਿਆ ਹੈ ਤੇ ਉਹ ਥੋੜ੍ਹਾ ਭਾਰਾ ਹੈ। ਉਸ ਦੇ ਕਾਲੇ ਤੇ ਨਿੱਕੇ ਵਾਲ ਹਨ ਤੇ ਉਸ ਨੇ ਨੀਲੇ ਰੰਗ ਦੀ ਟੀ-ਸ਼ਰਟ, ਕਾਲੀ ਪੈਂਟ, ਲਾਲ ਤੇ ਚਿੱਟੀ ਜੈਕੇਟ ਤੇ ਮਾਂਟਰੀਅਲ ਕੈਂਡੀਅਨਜ਼ ਹੈਟ ਪਾਈ ਹੋਈ ਹੈ।
ਇਹ ਵੀ ਦੱਸਿਆ ਗਿਆ ਕਿ ਬਰੀਆਨਾ ਪੰਜ ਫੁੱਟ ਛੇ ਇੰਚ, 150 ਪਾਊਂਡ ਵਜਨੀ ਤੇ ਮੋਢੇ ਤੱਕ ਕੱਟੇ ਕਾਲੇ ਵਾਲਾਂ ਵਾਲੀ ਮਹਿਲਾ ਹੈ। ਉਸ ਨੂੰ ਆਖਰੀ ਵਾਰੀ ਕਾਲੇ ਰੰਗ ਦੀ ਜੈਕੇਟ, ਕਾਨੀਆਂ ਟਾਈਟਜ਼, ਸੁਨਹਿਰੇ ਰੰਗ ਦੀ ਸਰਕਟ ਤੇ ਗੁਲਾਬੀ ਤੇ ਚਿੱਟੇ ਜੁੱਤੇ ਪਾਇਆਂ ਵੇਖਿਆ ਗਿਆ।

Show More

Related Articles

Leave a Reply

Your email address will not be published. Required fields are marked *

Close