Punjab

‘ਸ਼ਰਾਰਤੀਆਂ ਨੇ’ ਮਾਲੇਰਕੋਟਲਾ ਲਾਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੀਤਾ ਅਗਨ–ਭੇਟ, ਰੋਸ

ਮਾਲੇਰਕੋਟਲਾ ਲਾਗਲੇ ਪਿੰਡ ਹਥੋਆ ਦੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਕੱਲ੍ਹ ਰਾਤੀਂ ਅਗਨ–ਭੇਟ ਹੋ ਗਿਆ। ਆਈਜੀ ਏਐੱਸ ਰਾਏ, ਐੱਸਐੱਸਪੀ ਸੰਦੀਪ ਗਰਗ ਤੇ ਹੋਰ ਪੁਲਿਸ ਅਧਿਕਾਰੀ ਇਸ ਮੌਕੇ ਪੁੱਜੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਇਸ ਘਟਨਾ ਕਾਰਨ ਇਲਾਕੇ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਜੱਥੇਦਾਰ ਧਿਆਨ ਸਿੰਘ ਮੰਡ, ਜੱਥੇਦਾਰ ਅਮਰੀਕ ਸਿੰਘ ਅਜਨਾਲਾ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੀ ਅੱਜ ਐਤਵਾਰ ਨੂੰ ਗੁਰਦੁਆਰਾ ਸਾਹਿਬ ਪੁੱਜੇ। ਇਨ੍ਹਾਂ ਸਭਨਾਂ ਨੇ ਇਸ ਘਟਲਾ ਦੀ ਨਿਖੇਧੀ ਕੀਤੀ। ‘ਸ਼ਰਾਰਤੀਆਂ ਨੇ’ ਮਾਲੇਰਕੋਟਲਾ ਲਾਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੀਤਾ ਅਗਨ–ਭੇਟ, ਰੋਸਮੁਢਲੀ ਜਾਂਚ ਦੌਰਾਨ ਕਿਸੇ ਨੇ ਕਥਿਤ ਤੌਰ ਉੱਤੇ ਗੁਰਦੁਆਰਾ ਸਾਹਿਬ ਦਾ ਜਿੰਦਰਾ ਤੋੜਿਆ ਤੇ ਬੀੜ ਨੂੰ ਅੱਗ ਲਾਈ। ਗ੍ਰੰਥੀ ਜੋਗਾ ਸਿੰਘ ਨੇ ਸਵੇਰੇ ਚਾਰ ਵਜੇ ਇਹ ਸਭ ਵੇਖਿਆ। ਉਨ੍ਹਾਂ ਪਿੰਡ ਵਾਸੀਆਂ ਨੂੰ ਇਸ ਬਾਰੇ ਦੱਸਿਆ ਤੇ ਪੁਲਿਸ ਨੂੰ ਫ਼ੋਨ ਕੀਤਾ।ਆਈਜੀ ਏਐੱਸ ਰਾਏ ਨੇ ਕਿਹਾ ਕਿ ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਘਟਨਾ ਸਥਾਨ ਤੋਂ ਸੈਂਪਲ ਲਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਗਨ ਭੇਟ ਹੋਈ ਪਵਿੱਤਰ ਬੀੜ ਨੂੰ ਗੋਇੰਦਵਾਲ ਸਾਹਿਬ ਵਿਖੇ ਜਲ–ਪ੍ਰਵਾਹ ਕੀਤਾ ਜਾਵੇਗਾ।ਉੱਚ ਪੁਲਿਸ ਅਧਿਕਾਰੀਆਂ ਨੇ ਤੁਰੰਤ ਪਿੰਡ ਹਥੋਆ ਪੁੱਜ ਕੇ ਬੇਅਦਬੀ ਦੀ ਤਹਿਕੀਕਾਤ ਸ਼ੁਰੂ ਕਰ ਦਿੱਤੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਗੋਬਿੰਦ ਸਿੰਘ ਲੌਂਗੋਵਾਲ ਨੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੋਸ਼ੀਆਂ ਨੂੰ ਫੜ ਕੇ ਜੇਲ੍ਹੀਂ ਡੱਕਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਖ਼ਾਸ ਤੌਰ ਉੱਤੇ ਪਿੰਡ ਹਥੋਆ ਪੁੱਜੇਇਸ ਦੌਰਾਨ ਕੁਝ ਸਿੱਖ ਜੱਥੇਬੰਦੀਆਂ ਨੇ ਇਹ ਵੀ ਕਿਹਾ ਕਿ ਉਹ ਤਦ ਤੱਕ ਅਗਨ ਭੇਟ ਹੋਈ ਬੀੜ ਦੇ ਅੰਗ ਇਸ ਗੁਰੂਘਰ ’ਚੋਂ ਲਿਜਾਣ ਨਹੀਂ ਦੇਣਗੇ, ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ।

Show More

Related Articles

Leave a Reply

Your email address will not be published. Required fields are marked *

Close