International

ਵੈਨਜ਼ੂਏਲਾ ਸੰਕਟ: ਸਾਬਕਾ ਖੁਫੀਆ ਪ੍ਰਮੁੱਖ ਨੇ ਕੀਤੀ ਸੀ ਤਖ਼ਤਾਪਲਟ ਦੀ ਕੋਸ਼ਿਸ਼: ਮਾਦੁਰੋ

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਖੁਫ਼ੀਆ ਏਜੰਸੀ ਬੋਲੀਵਰੀਅਨ ਨੈਸ਼ਨਲ ਖੁਫ਼ੀਆ ਸਰਵਿਸ (ਸੇਬਿਨ) ਦੇ ਸਾਬਕਾ ਨਿਰਦੇਸ਼ਕ ਮੈਨੁਅਲ ਰਿਕਾਰਡੋ ਕ੍ਰਿਸਟੋਫਰ ਉੱਤੇ ਤਖ਼ਤਾਪਲਟ ਦੀ ਤਾਜ਼ਾ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ।
ਮਾਦੁਰੋ ਨੇ ਸ਼ੁੱਕਰਵਾਰ ਨੂੰ ਇਕ ਜਨਤਕ ਪ੍ਰੋਗਰਾਮ ਵਿਚ ਕਿਹਾ ਕਿ ਜਨਰਲ ਮੈਨੁਅਲ ਰਿਕਾਰਡੋ ਕ੍ਰਿਸਟੋਫਰ ਨੇ ਤਖ਼ਤਾਪਲਟ ਦੀ ਸਾਜਸ਼ ਕੀਤੀ, ਉਹ ਕਾਇਰ ਅਤੇ ਦੇਸ਼ਧ੍ਰੋਹੀ ਹੈ। ਉਸ ਨੇ ਕਿਹਾ ਕਿ ਜਾਂਚ ਤੋਂ ਪੁਸ਼ਟੀ ਹੋਈ ਹੈ ਕਿ ਜਨਰਲ ਕ੍ਰਿਸਟੋਫਰ ਨੂੰ ਅਮਰੀਕੀ ਖੁਫ਼ੀਆ ਏਜੰਸੀ ਸੀ.ਆਈ.ਏ. ਨੇ ਨਿਯੁਕਤ ਕੀਤਾ ਸੀ। ਉਹ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਸੀਆਈਏ ਵਿੱਚ ਨੌਕਰੀ ਕਰਦਾ ਸੀ ਅਤੇ ਇੱਕ ਘੁਸਪੈਠੀਏ ਦੇਸ਼ਧ੍ਰੋਹੀ ਦੇ ਤੌਰ ਉੱਤੇ ਕੰਮ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ, ਅਮਰੀਕਾ ਦੇ ਖ਼ਜ਼ਾਨਾ ਮੰਤਰੀ ਸਟੀਵਨ ਮਨੁਚਿਨ ਨੇ ਚੇਤਾਵਨੀ ਦਿੱਤੀ ਹੈ ਕਿ ਵੈਨੇਜ਼ੁਏਲਾ ਦੇ ਮੌਜੂਦਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਦਾ ਸਮੱਰਥਨ ਜਾਰੀ ਰੱਖਣ ਉਤੇ ਵੈਨੇਜ਼ੁਏਲਾ ਦੀ ਸੈਨਿਕ ਅਤੇ ਖੁਫੀਆ ਸੇਵਾਵਾਂ ਨੂੰ ਗੰਭੀਰ ਨਤੀਜੇ ਭੁਗਤਣੇ ਹੋਣਗੇ।

Show More

Related Articles

Leave a Reply

Your email address will not be published. Required fields are marked *

Close