Entertainment

ਮੈਂ ਇੱਕ ਦੇਸ਼ ਭਗਤ ਹਾਂ ਨਾ ਕਿ ਰਾਜਨੇਤਾ: ਧਰਮਿੰਦਰ

ਬਾਲੀਵੁੱਡ ਅਭਿਨੇਤਾ ਧਰਮਿੰਦਰ ਨੇ ਸ਼ਨਿੱਚਰਵਾਰ ਨੂੰ ਅਦਾਕਾਰ ਤੋਂ ਰਾਜਨੇਤਾ ਬਣੇ  ਆਪਣੇ ਪੁੱਤਰ ਸੰਨੀ ਦਿਓਲ ਲਈ ਚੋਣ ਪ੍ਰਚਾਰ ਕਰਕੇ ਲੋਕਾਂ ਤੋਂ ਸਮਰੱਥਨ ਦੀ ਮੰਗ ਕੀਤੀ। ਪੰਜਾਬ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਚੋਣ ਲੜ ਰਹੇ ਹਨ।ਪ੍ਰਚਾਰ ਮੁਹਿੰਮ ਦੇ ਪਹਿਲੇ ਦਿਨ ਧਰਮਿੰਦਰ ਨੇ ਕਿਹਾ, ਮੈਂ ਕੋਈ ਨੇਤਾ ਨਹੀਂ ਹਾਂ, ਨਾ ਹੀ ਮੈਂ ਇਥੇ ਸਿਆਸੀ ਭਾਸ਼ਣ ਦੇਣ ਲਈ ਆਇਆ ਹਾਂ। ਮੈਂ ਇੱਕ ਦੇਸ਼ ਭਗਤ ਹਾਂ ਅਤੇ ਸਥਾਨਕ ਸਮੱਸਿਆਵਾਂ ਨੂੰ ਜਾਣਨ ਲਈ ਇੱਥੇ ਆਇਆ ਹਾਂ।ਧਰਮਿੰਦਰ ਨੇ ਪੱਤਰਕਾਰਾਂ ਨੂੰ ਕਿਹਾ, “ਅਸੀਂ ਆਪਣੇ ਪੰਜਾਬ ਦੇ ਭੈਣਾਂ ਅਤੇ ਭਰਾਵਾਂ ਦਾ ਸਮਰੱਥਨ ਮੰਗ ਰਹੇ ਹਾਂ। ਇਸ ਲਈ, ਅਸੀਂ ਸਥਾਨਕ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਸਮਝਣ ਲਈ ਇੱਥੇ ਆਏ ਹਾਂ। ਮੈਂ ਚੋਣ ਪ੍ਰਚਾਰ ਨਹੀਂ ਕਰਾਂਗਾ ਸਗੋਂ ਲੋਕਾਂ ਨਾਲ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਾਂਗਾ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ।ਉਥੇ, ਜਦੋਂ ਕਾਂਗਰਸ ਦੇ ਮੌਜੂਦਾ ਸਾਂਸਦ ਅਤੇ ਉਮੀਦਵਾਰ ਸੁਨੀਲ ਜਾਖੜ ਨੇ ਦਿਓਲ ਨੂੰ ਬਹਿਸ ਕਰਨ ਲਈ ਸੱਦਾ ਦਿੱਤਾ ਤਾਂ ਧਰਮਿੰਦਰ ਨੇ ਕਿਹਾ ਕਿ ਅਸੀਂ ਰਾਜਨੇਤਾ ਨਹੀਂ ਜੋ ਬਹਿਸ’ ਵਿੱਚ ਹਿੱਸਾ ਲਈਆਂ।

Show More

Related Articles

Leave a Reply

Your email address will not be published. Required fields are marked *

Close