Entertainment

ਮਲਾਈਕਾ ਅਰੋੜਾ ਦਾ ਲਾੜਾ ਬਣਨ ਬਾਰੇ ਅਰਜੁਨ ਕਪੂਰ ਨੇ ਕੀਤਾ ਖੁਲਾਸਾ

ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਅਦਾਕਾਰਾ ਮਲਾਈਕਾ ਅਰੋੜਾ ਦੇ ਵਿਆਹ ਦੀਆਂ ਖ਼ਬਰਾਂ ਅੱਜ ਕੱਲ੍ਹ ਸੁਰਖੀਆਂ ਹਨ। ਪਿਛਲੇ ਕਈ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਦੇਵੇਂ ਕਦੇ ਵੀ ਵਿਆਹ ਕਰ ਸਕਦੇ ਹਨ। ਪਰ ਹੁਣੇ ਜਿਹੇ ਅਰਜੁਨ ਕਪੂਰ ਨੇ ਇਨ੍ਹਾਂ ਖ਼ਬਰਾਂ ’ਤੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਹੈ।
ਅਰਜੁਨ ਕਪੂਰ ਨੇ ਕਿਹਾ, ਹਾਲੇ ਮੈਂ ਵਿਆਹ ਨਹੀਂ ਕਰ ਰਿਹਾ ਹਾਂ। ਜੇਕਰ ਮੈਂ ਵਿਆਹ ਕਰਾਂਗਾ ਤਾਂ ਇਸ ਬਾਰੇ ਮੈਂ ਖੁੱਲ੍ਹ ਕੇ ਗੱਲ ਕਰਾਂਗਾ। ਇਸ ਨੂੰ ਲੁਕਾਉਣ ਬਾਰੇ ਮੇਰੇ ਕੋਲ ਕੋਈ ਕਾਰਨ ਨਹੀਂ ਹੈ। ਇਸ ਗੱਲ ਨੂੰ ਲੁਕਾਉਣਾ ਸੰਭਵ ਨਹੀਂ ਹੈ। ਜੇਕਰ ਮੈਂ ਅੱਜ ਵੀ ਆਪਣੇ ਬਾਰੇ ਕੁਝ ਨਹੀਂ ਲੁਕਾਉਂਦਾ ਫਿਰ ਆਪਣੀ ਵਿਆਹ ਬਾਰੇ ਤਾਂ ਕੀ ਲੁਕਾਵਾਂਗਾ।ਅਰਜੁਨ ਕਪੂਰ ਨੇ ਅੱਗੇ ਕਿਹਾ ਕਿ ਮੈਂ ਹਾਲੇ ਕੰਮ ਕਰ ਰਿਹਾ ਹਾਂ। ਹਾਲੇ ਮੈਂ ਵਿਆਹ ਦੇ ਮੂਡ ਚ ਨਹੀਂ ਹਾਂ। ਦੁਨੀਆ ਕੀ ਕਹਿੰਦੀ ਹੈ ਮੈਂ ਇਸ ਦੀ ਪਰਵਾਹ ਨਹੀਂ ਕਰਦਾ। ਮੈਨੂੰ ਲੱਗਦਾ ਹੈ ਕਿ ਸਮੇਂ ਤੋਂ ਪਹਿਲਾਂ ਕੋਈ ਕੰਮ ਕਰਨਾ ਬੇਵਕੂਫ਼ੀ ਹੈ।

Show More

Related Articles

Leave a Reply

Your email address will not be published. Required fields are marked *

Close