Canada

ਟੋਰਾਂਟੋ ਹਾਈ ਸਕੂਲ ਵਿੱਚ ਲੱਗੀ ਜ਼ਬਰਦਸਤ ਅੱਗ

ਟੋਰਾਂਟੋ, ਸ਼ਹਿਰ ਦੇ ਪੱਛਮੀ ਸਿਰੇ ਉੱਤੇ ਸਥਿਤ ਸਕੂਲ ਵਿੱਚ ਲੱਗੀ ਜ਼ਬਰਦਸਤ ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਅਮਲੇ ਵੱਲੋਂ ਸਖ਼ਤ ਮਸੱਕਤ ਕੀਤੀ ਜਾ ਰਹੀ ਹੈ। ਫਾਇਰ ਅਮਲੇ ਨੂੰ ਸੋਮਵਾਰ ਦੁਪਹਿਰੇ 2:00 ਵਜੇ ਐਗਲਿੰਟਨ ਐਵਨਿਊ ਤੇ ਟਰੈਥਵੇਅ ਡਰਾਈਵ ਏਰੀਆ ਵਿੱਚ ਯੌਰਕ ਮੈਮੋਰੀਅਲ ਕਾਲਜੀਏਟ ਇੰਸਟੀਚਿਊਟ ਵਿਖੇ ਸੱਦਿਆ ਗਿਆ। ਇਮਾਰਤ ਵਿੱਚੋਂ ਵਿਦਿਆਰਥੀ ਤੇ ਅਧਿਆਪਕ ਸਹੀ ਸਲਾਮਤ ਬਾਹਰ ਨਿਕਲ ਗਏ ਪਰ ਟੋਰਾਂਟੋ ਫਾਇਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਵਾਰੀ ਅੱਗ ਉੱਤੇ ਦੁਪਹਿਰ ਦੇ ਚਾਰ ਵਜੇ ਤੱਕ ਕਾਬੂ ਪਾ ਲਿਆ ਗਿਆ।ਫਿਰ ਵੀ ਅੱਗ ਪੂਰੀ ਤਰ੍ਹਾਂ ਨਹੀਂ ਸੀ ਬੁਝੀ ਇਸ ਲਈ ਥਰਮਲ ਇਮੇਜਿੰਗ ਕੈਮਰੇ ਰਾਹੀਂ ਰਾਤ ਭਰ ਇਮਾਰਤ ਉੱਤੇ ਨਜ਼ਰ ਰੱਖੀ ਗਈ। ਟੋਰਾਂਟੋ ਫਾਇਰ ਕੈਪਟਨ ਡੇਵਿਡ ਐਕਰਮੈਨ ਨੇ ਦੱਸਿਆ ਕਿ ਤੜ੍ਹਕੇ 3:24 ਉੱਤੇ ਅੱਗ ਵਾਲੀ ਅਸਲ ਥਾਂ ਦਾ ਪਤਾ ਲੱਗਣ ਤੋਂ ਬਾਅਦ ਦੂਜੀ ਵਾਰੀ ਅਲਾਰਮ ਵੱਜਿਆ। ਟੋਰਾਂਟੋ ਫਾਇਰ ਚੀਫ ਮੈਥਿਊ ਪੈੱਗ ਨੇ ਆਖਿਆ ਕਿ ਇੰਜ ਲੱਗ ਰਿਹਾ ਸੀ ਕਿ ਜਿਵੇਂ ਕੱਲ੍ਹ ਸ਼ੁਰੂ ਹੋਈ ਅੱਗ ਨਾਲੋਂ ਰਾਤੀਂ ਲੱਗੀ ਅੱਗ ਕਾਫੀ ਵੱਖਰੀ ਸੀ। ਸਵੇਰੇ 5:30 ਵਜੇ ਦੇ ਨੇੜੇ ਤੇੜੇ ਇਮਾਰਤ ਵਿੱਚੋਂ ਧੂੰਆਂ ਤੇ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਇਸ ਨੂੰ ਫਾਈਵ ਅਲਾਰਮ ਸਿਚੁਏਸ਼ਨ ਦੱਸਿਆ ਗਿਆ। ਸਟੇਜ ਤੇ ਆਡੀਟੋਰੀਅਮ ਵਾਲੇ ਇਲਾਕੇ ਵਿੱਚ ਲੱਗੀ ਅੱਗ ਖ਼ਤਮ ਹੋਣ ਦਾ ਨਾਂ ਹੀ ਨਹੀਂ ਸੀ ਲੈ ਰਹੀ। ਅੱਗ ਪਹਿਲੀ ਤੇ ਦੂਜੀ ਮੰਜਿ਼ਲ ਦੀਆਂ ਕੰਧਾਂ ਤੋਂ ਹੁੰਦੀ ਹੋਈ ਉੱਪਰ ਵੱਲ ਵੱਧ ਰਹੀ ਸੀ ਤੇ ਸਟੇਜ ਥੱਲੇ ਵੀ ਅੱਗ ਲੱਗੀ ਹੀ ਰਹੀ। ਬਾਅਦ ਵਿੱਚ ਇਹ ਅੱਗ ਛੱਤ ਤੱਕ ਪਹੁੰਚ ਗਈ। ਐਕਰਮੈਨ ਨੇ ਆਖਿਆ ਕਿ ਸਟੇਜ ਦਾ ਹਿੱਸਾ ਕੱਟ ਕੇ ਬੇਸਮੈਂਟ ਵਿੱਚ ਵੀ ਅੱਗ ਉੱਤੇ ਕਾਬੂ ਪਾਉਣ ਦੀ ਕੋਸਿ਼ਸ਼ ਕੀਤੀ ਗਈ। ਪਰ ਇਮਾਰਤ ਦੀ ਪਹਿਲੀ ਮੰਜਿ਼ਲ ਅੰਸ਼ਕ ਰੂਪ ਵਿੱਚ ਢਹਿ ਚੁੱਕੀ ਹੈ।

Show More

Related Articles

Leave a Reply

Your email address will not be published. Required fields are marked *

Close