Canada

ਲਿਬਰਲ ਸਰਕਾਰ ਕੈਨੇਡਾ ਚਾਈਲਡ ਬੈਨੇਫਿਟ (ਸੀਸੀਬੀ) ਵਿੱਚ ਵਾਧਾ ਕਰਨ ਦੀ ਕਰ ਰਹੀ ਹੈ ਤਿਆਰੀ 

ਓਟਵਾ, ਲਿਬਰਲ ਸਰਕਾਰ ਕੈਨੇਡਾ ਚਾਈਲਡ ਬੈਨੇਫਿਟ (ਸੀਸੀਬੀ) ਵਿੱਚ ਵਾਧਾ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਜਾਣਕਾਰੀ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਈ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਸੋਸ਼ਲ ਡਿਵੈਲਪਮੈਂਟ ਮੰਤਰੀ ਜੀਨ-ਯਵੇਸ ਡਕਲਸ ਸੋਮਵਾਰ ਸਵੇਰੇ ਸੀਸੀਬੀ ਵਿੱਚ ਵਾਧੇ ਸਬੰਧੀ ਐਲਾਨ ਕਰਨਗੇ। ਇਹ ਵਾਧਾ 20 ਜੁਲਾਈ ਤੋਂ ਪ੍ਰਭਾਵੀ ਹੋਵੇਗਾ। ਮੌਜੂਦਾ ਸੀਸੀਬੀ ਪ੍ਰੋਗਰਾਮ 2016 ਤੋਂ ਸ਼ੁਰੂ ਹੋਵੇਗਾ। ਇਸ ਤਹਿਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਪਰਵਰਿਸ਼ ਲਈ ਪਰਿਵਾਰਾਂ ਨੂੰ ਟੈਕਸ ਫਰੀ ਮਹੀਨਾਵਾਰ ਪੇਅਮੈਂਟ ਹੋਵੇਗੀ। ਇਹ ਪੇਅਮੈਂਟ ਹਰੇਕ ਪਰਿਵਾਰ ਦੇ ਹਿਸਾਬ ਨਾਲ, ਆਮਦਨ ਉੱਤੇ ਅਤੇ ਬੱਚਿਆਂ ਦੀ ਗਿਣਤੀ ਉੱਤੇ ਨਿਰਭਰ ਕਰੇਗੀ।
6 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਵੱਧ ਤੋਂ ਵੱਧ ਨਵਾਂ ਸਾਲਾਨਾ ਬੈਨੇਫਿਟ 6,639 ਡਾਲਰ ਪ੍ਰਤੀ ਬੱਚਾ ਹੋਵੇਗਾ ਤੇ 6 ਸਾਲ ਤੋਂ 17 ਸਾਲ ਤੱਕ ਦੇ ਬੱਚੇ ਲਈ ਇਹ ਰਕਮ 5,602 ਡਾਲਰ ਪ੍ਰਤੀ ਬੱਚਾ ਹੋਵੇਗੀ। ਇਸ ਤੋਂ ਭਾਵ ਹੈ ਕਿ ਪਰਿਵਾਰਾਂ ਨੂੰ ਮੌਜੂਦਾ ਸਿਸਟਮ ਤਹਿਤ ਮਿਲ ਰਹੀ ਰਕਮ ਦੀ ਥਾਂ ਉੱਤੇ ਹਰ ਮਹੀਨੇ 12 ਡਾਲਰ ਤੇ 30 ਡਾਲਰ ਵਧੇਰੇ ਮਿਲਿਆ ਕਰਨਗੇ। ਇਸ ਪੇਅਮੈਂਟ ਵਿੱਚ ਵਾਧੇ ਨਾਲ ਸਰਕਾਰ ਦੇ ਖਜ਼ਾਨੇ ਉੱਤੇ 24.3 ਬਿਲੀਅਨ ਡਾਲਰ ਦਾ ਵਾਧੂ ਬੋਝ ਪਵੇਗਾ। ਇਸ ਸਕੀਮ ਨਾਲ ਲੱਗਭਗ 3.7 ਮਿਲੀਅਨ ਪਰਿਵਾਰਾਂ ਨੂੰ ਚਾਈਲਡ ਬੈਨੇਫਿਟ ਦਾ ਲਾਭ ਮਿਲੇਗਾ। ਆਪਣੇ ਇਸ ਕਦਮ ਨੂੰ ਸਰਕਾਰ ਸਟੈਟੇਸਟਿਕਸ ਕੈਨੇਡਾ ਦੇ ਉਨ੍ਹਾਂ ਅੰਕੜਿਆਂ ਸਹਾਰੇ ਸਕਾਰਾਤਮਕ ਦੱਸ ਰਹੀ ਹੈ ਜਿਨ੍ਹਾਂ ਵਿੱਚ ਆਖਿਆ ਗਿਆ ਸੀ ਕਿ ਇਸ ਪ੍ਰੋਗਰਾਮ ਦੇ ਨਤੀਜੇ ਵਜੋਂ 2015 ਤੇ 2017 ਦਰਮਿਆਨ 278,000 ਬੱਚੇ ਗਰੀਬੀ ਰੇਖਾ ਤੋਂ ਬਾਹਰ ਕੱਢ ਲਏ ਗਏ।
ਇਹ ਦੂਜੀ ਵਾਰੀ ਹੈ ਕਿ ਸਰਕਾਰ ਵੱਲੋਂ 2016 ਵਿੱਚ ਇਸ ਪ੍ਰੋਗਰਾਮ ਨੂੰ ਲਾਂਚ ਕਰਨ ਤੋਂ ਬਾਅਦ ਇਸ ਵਿੱਚ ਵਾਧਾ ਕੀਤਾ ਹੋਵੇ। ਇਸ ਵਿੱਚ ਆਖਰੀ ਵਾਰੀ ਜੁਲਾਈ 2018 ਵਿੱਚ ਵਾਧਾ ਕੀਤਾ ਗਿਆ ਸੀ ਤੇ ਅਜਿਹਾ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੀ ਕਰ ਲਿਆ ਗਿਆ ਸੀ।

Show More

Related Articles

Leave a Reply

Your email address will not be published. Required fields are marked *

Close