National

ਕੇਂਦਰ ਤੇ ਅੱਤਵਾਦੀ ਹੁਣ ਗੋਲੀਬੰਦੀ ਦਾ ਐਲਾਨ ਕਰਨ: ਮਹਿਬੂਬਾ ਮੁਫ਼ਤੀ

ਪੀਪਲਜ਼ ਡੈਮੋਕ੍ਰੈਟਿਕ ਪਾਰਟੀ (PDP – ਪੀਡੀਪੀ) ਦੇ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਕੇਂਦਰ ਤੇ ਅੱਤਵਾਦੀਆਂ ਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਸੰਘਰਸ਼–ਬੰਦੀ (ਗੋਲੀਬੰਦੀ) ਦਾ ਐਲਾਨ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸੇ ਲਈ ਮੈਂ ਭਾਰਤ ਸਰਕਾਰ ਤੋਂ ਅਪੀਲ ਕਰਦੀ ਹਾਂ ਕਿ ਕਿਉਂਕਿ ਸਾਡਾ ਸੂਬਾ ਮੁਸਲਿਮ ਬਹੁ–ਗਿਣਤੀ ਹੈ ਅਤੇ ਇੱਥੇ ਲੋਕ ਔਕੜਾਂ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਇਬਾਦਤ ਦਾ ਮਹੀਨਾ ਹੈ ਤੇ ਇਸ ਲਈ ਮੈਂ ਬੀਤੇ ਵਰ੍ਹੇ ਵਾਂਗ ਉਨ੍ਹਾਂ (ਕੇਂਦਰ) ਤੋਂ ਗੋਲੀਬੰਦੀ ਦੇ ਐਲਾਨ ਦੀ ਮੰਗ ਕਰਦੀ ਹਾਂ; ਤਾਂ ਜੋ ਛਾਪੇਮਾਰੀ, ਤਲਾਸ਼ੀ ਮੁਹਿੰਮ ਤੇ ਮੁਕਾਬਲੇ ਰੁਕ ਸਕਣ ਤੇ ਲੋਕਾਂ ਨੂੰ ਥੋੜ੍ਹੀ ਰਾਹਤ ਮਿਲ ਸਕੇ। ਮਹਿਬੂਬਾ ਮੁਫ਼ਤੀ ਨੇ ਅੱਤਵਾਦੀਆਂ ਨੂੰ ਵੀ ਸੁਰੱਖਿਆ ਬਲਾਂ ਉੱਤੇ ਹਮਲੇ ਰੋਕਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਅੱਤਵਾਦੀਆਂ ਨੂੰ ਵੀ ਕਹਿਣਾ ਚਾਹੁੰਦੀ ਹਾਂ ਕਿ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਪਵਿੱਤਰ ਮਹੀਨਾ ਇਬਾਦਤ ਤੇ ਤੋਬਾ ਦਾ ਮਹੀਨਾ ਹੈ ਤੇ ਇਸੇ ਲਈ ਉਨ੍ਹਾਂ ਨੂੰ ਇਸ ਮਹੀਨੇ ਦੌਰਾਨ ਕਿਸੇ ਉੱਤੇ ਵੀ ਹਮਲੇ ਨਹੀਂ ਕਰਨੇ ਚਾਹੀਦੇ।

Show More

Related Articles

Leave a Reply

Your email address will not be published. Required fields are marked *

Close