Canada

ਕੈਨੇਡਾ ਤੇ ਚੀਨ ਦਰਮਿਆਨ ਚੱਲ ਰਹੇ ਤਣਾਅ ਦਰਮਿਆਨ ਚੀਨ ਨੇ ਕੈਨੇਡਾ ਦੇ ਦੋ ਪੋਰਕ ਐਕਸਪੋਰਟਰਜ਼ ਦੇ ਐਕਸਪੋਰਟ ਪਰਮਿਟ ਸਸਪੈਂਡ

ਟੋਰਾਂਟੋ, ਕੈਨੇਡਾ ਤੇ ਚੀਨ ਦਰਮਿਆਨ ਚੱਲ ਰਹੇ ਤਣਾਅ ਦਰਮਿਆਨ ਚੀਨ ਨੇ ਕੈਨੇਡਾ ਦੇ ਦੋ ਪੋਰਕ ਐਕਸਪੋਰਟਰਜ਼ ਦੇ ਐਕਸਪੋਰਟ ਪਰਮਿਟ ਸਸਪੈਂਡ ਕਰ ਦਿੱਤੇ ਹਨ। ਇਨ੍ਹਾਂ ਐਕਸਪੋਰਟਰਜ਼ ਵਿੱਚ ਕਿਊਬਿਕ ਸਥਿਤ ਓਲੀਮਲ ਐਲਪੀ ਵੀ ਸ਼ਾਮਲ ਹੈ। ਇਸ ਪਿੱਛੇ ਕਾਰਨ ਪੈਕੇਜਿਸ ਦੀ ਗਲਤ ਲੇਬਲਿੰਗ ਦੱਸਿਆ ਗਿਆ ਹੈ।
ਖੇਤੀਬਾੜੀ ਮੰਤਰੀ ਮੈਰੀ ਕਲਾਡੇ ਬਿਬਿਊ ਨੇ ਆਖਿਆ ਕਿ ਰੂਟੀਨ ਕਸਟਮਜ਼ ਜਾਂਚ ਸਬੰਧੀ ਪ੍ਰਸ਼ਾਸਕੀ ਮਸਲੇ ਸਮੇਂ ਸਮੇਂ ਉੱਤੇ ਉੱਠਦੇ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਹਾਲ ਦੀ ਘੜੀ ਸਿਰਫ ਦੋ ਪ੍ਰੋਸੈਸਿੰਗ ਫੈਸਿਲਿਟੀਜ਼ ਦੇ ਪਰਮਿਟ ਹੀ ਸਸਪੈਂਡ ਕੀਤੇ ਗਏ ਹਨ। ਬਾਕੀ ਮਨਜ਼ੂਰਸ਼ੁਦਾ ਫੈਸਿਲਿਟੀਜ਼ ਵੱਲੋਂ ਕੈਨੇਡੀਅਨ ਪੋਰਕ ਚੀਨ ਨੂੰ ਐਕਸਪੋਰਟ ਕੀਤਾ ਜਾਂਦਾ ਰਹੇਗਾ। ਉਨ੍ਹਾਂ ਈਮੇਲ ਰਾਹੀਂ ਆਖਿਆ ਕਿ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ (ਸੀਐਫਆਈਏ) ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਚੀਨੀ ਇੰਪੋਰਟਰਜ਼ ਤੇ ਚੀਨੀ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਾਂ ਤਾਂ ਕਿ ਇਸ ਸਸਪੈਂਸ਼ਨ ਨੂੰ ਜਲਦ ਤੋਂ ਜਲਦ ਖ਼ਤਮ ਕਰਵਾਇਆ ਜਾ ਸਕੇ।
ਇਸ ਸਸਪੈਂਸ਼ਨ ਬਾਰੇ ਡਿਪਾਰਟਮੈਂਟ ਨੂੰ ਰਸਮੀ ਤੌਰ ਉੱਤੇ ਬੁੱਧਵਾਰ ਨੂੰ ਉਦੋਂ ਪਤਾ ਲੱਗਿਆ ਜਦੋਂ ਕਸਟਮਜ਼ ਚਾਈਨਾ ਵੱਲੋਂ ਇੱਕ ਦਿਨ ਪਹਿਲਾਂ ਆਪਣੀ ਵੈੱਬਸਾਈਟ ਉੱਤੇ ਇਸ ਬਾਰੇ ਜਾਣਕਾਰੀ ਪਾਈ ਗਈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਹੁਆਵੇਈ ਟੈਕਨਾਲੋਜੀਜ਼ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ ਨੂੰ ਕੈਨੇਡਾ ਵੱਲੋਂ ਵੈਨਕੂਵਰ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦੋਵਾਂ ਮੁਲਕਾਂ ਵਿੱਚ ਤਣਾਅ ਪੈਦਾ ਹੋ ਗਿਆ। ਇਸ ਤੋਂ ਬਾਅਦ ਹੀ ਦੋਵਾਂ ਦੇਸ਼ਾਂ ਦੇ ਸਬੰਧ ਸੁਧਰਨ ਦੀ ਥਾਂ ਵਿਗੜਦੇ ਜਾ ਰਹੇ ਹਨ। ਚੀਨ ਵੱਲੋਂ ਉਸ ਤੋਂ ਬਾਅਦ ਹੀ ਦੋ ਕੈਨੇਡੀਅਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕੈਨੇਡਾ ਦੀਆਂ ਦੋ ਅਹਿਮ ਕੰਪਨੀਆਂ ਵੱਲੋਂ ਕੈਨੋਲਾ ਦੇ ਕੀਤੇ ਜਾਣ ਵਾਲੇ ਇੰਪੋਰਟ ਉੱਤੇ ਵੀ ਰੋਕ ਲਾ ਦਿੱਤੀ ਗਈ।

Show More

Related Articles

Leave a Reply

Your email address will not be published. Required fields are marked *

Close