Canada

ਕੈਨੇਡਾ : ਘਰ ‘ਚ ਲੱਗੀ ਅੱਗ, ਮਾਂ ਸਮੇਤ 4 ਬੱਚਿਆਂ ਦੀ ਮੌਤ

ਓਟਾਵਾ,  ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਇਕ ਦਿਲ ਦਹਿਲਾ ਵਾਲੀ ਘਟਨਾ ਵਾਪਰੀ। ਇੱਥੇ ਇਕ ਘਰ ਵਿਚ ਅੱਗ ਲੱਗਣ ਕਾਰਨ ਇਕ ਔਰਤ ਸਮੇਤ 4 ਬੱਚਿਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਅੱਗ ਸੂਬੇ ਦੇ ਥੰਡਰ ਬੇਅ ਤੋਂ 600 ਕਿਲੋਮੀਟਰ ਦੂਰ ਉੱਤਰ ਵਿਚ ਸਥਿਤ ਕਿਚਨਹੁਸਾਯਕੋਸਿਬ ਇਨਿਨੁਵਗ ਫਸਟ ਨੇਸ਼ਨ ਦੇ ਇਕ ਘਰ ਵਿਚ ਲੱਗੀ। ਇਸ ਹਾਦਸੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਅਧਿਕਾਰੀਆਂ ਦੇ ਮੌਕੇ ‘ਤੇ ਪਹੁੰਚਣ ਤੱਕ ਔਰਤ ਅਤੇ ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ। ਕੌਂਸਲ ਦੇ ਇਕ ਬੁਲਾਰੇ ਸੈਮ ਮੈਕੇ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੀ ਉਮਰ 6,7,9 ਅਤੇ 12 ਸਾਲ ਦੀ ਹੈ।

Show More

Related Articles

Leave a Reply

Your email address will not be published. Required fields are marked *

Close