International

ਮਸੂਦ ਅਜ਼ਹਰ ਐਲਾਨਿਆ ‘ਕੌਮਾਂਤਰੀ ਦਹਿਸ਼ਤਗਰਦ’

ਅੱਜ ਬੁੱਧਵਾਰ ਨੂੰ ਭਾਰਤ ਨੂੰ ਉਸ ਵੇਲੇ ਇੱਕ ਵੱਡੀ ਕੂਟਨੀਤਕ ਜਿੱਤ ਹਾਸਲ ਹੋਈ, ਜਦੋਂ ਜੈਸ਼–ਏ–ਮੁਹੰਮਦ ਦੇ ਸਰਗਨੇ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਨੇ ‘ਕੌਮਾਂਤਰੀ ਦਹਿਸ਼ਤਗਰਦ’ ਐਲਾਨ ਦਿੱਤਾ ਗਿਆ। ਚੀਨ ਨੇ ਇੱਕ ਦਿਨ ਪਹਿਲਾਂ ਹੀ ਅਜਿਹੇ ਸੰਕੇਤ ਦੇ ਦਿੱਤੇ ਸਲ ਕਿ ਉਹ ਇਸ ਵਾਰ ਮਸੂਦ ਅਜ਼ਹਰ ਦੇ ਮਾਮਲੇ ਵਿੱਚ ਕੋਈ ਅੜਿੱਕਾ ਨਹੀਂ ਡਾਹੇਗਾ।
ਬੀਜਿੰਗ ਨੇ ਬੀਤੀ 30 ਅਪ੍ਰੈਲ ਨੂੰ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਵੱਲੋਂ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਦਾ ਇਹ ਵਿਵਾਦਗ੍ਰਸਤ ਮੁੱਦਾ ਚੰਗੀ ਤਰ੍ਹਾਂ ਸੁਲਝ ਜਾਵੇਗਾ।
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਸਈਅਦ ਅਕਬਰੁੱਦੀਨ ਨੇ ਇਸ ਮੌਕੇ ਕਿਹਾ ਕਿ ਵੱਡੇ ਤੇ ਛੋਟੇ ਸਾਰੇ ਰਾਸ਼ਟਰ ਇੱਕਜੁਟ, ਸੰਯੁਕਤ ਰਾਸ਼ਟਰ ਨੇ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਦਿੱਤਾ ਹੈ। ਸਹਿਯੋਗ ਲਈ ਸਭ ਦਾ ਧੰਨਵਾਦ।
ਅਮਰੀਕਾ, ਇੰਗਲੈਂਡ ਤੇ ਫ਼ਰਾਂਸ ਵੱਲੋਂ ਜੈਸ਼ ਦੇ ਮੁਖੀ ਅਜ਼ਹਰ ਉੱਤੇ ਪਾਬੰਦੀ ਲਾਉਣ ਦੇ ਤਾਜ਼ਾ ਪ੍ਰਸਤਾਵ ਉੱਤੇ ਚੀਨ ਨੇ ਬੀਤੇ ਮਾਰਚ ਮਹੀਨੇ ਵੀਟੋ ਲਾ ਦਿੱਤਾ ਸੀ। ਇਸ ਤੋਂ ਪਹਿਲਾਂ ਜੈਸ਼ ਨੇ ਫ਼ਰਵਰੀ ਮਹੀਨੇ ਜੰਮੂ–ਕਸ਼ਮੀਰ ਦੇ ਪੁਲਵਾਮਾ ਵਿਖੇ ਸੀਆਰਪੀਐੱਫ਼ ਦੇ ਕਾਫ਼ਲੇ ਉੱਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਦੀ ਇਹ ਪਿਛਲੇ 10 ਸਾਲਾਂ ਦੌਰਾਨ ਚੌਥੀ ਕੋਸ਼ਿਸ਼ ਸੀ।

Show More

Related Articles

Leave a Reply

Your email address will not be published. Required fields are marked *

Close