National

ਬਲਾਤਕਾਰ ਦੇ ਦੋਸ਼ ’ਚ ਆਸਾਰਾਮ ਦੇ ਬੇਟੇ ਨਾਰਾਇਣ ਸਾਈਂ ਨੂੰ ਉਮਰ ਕੈਦ

ਬਲਾਤਕਾਰ ਮਾਮਲੇ ਚ ਆਸਾਰਾਮ ਦੇ ਬੇਟੇ ਨਾਰਾਇਣ ਸਾਈਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਨਾਰਾਇਣ ਸਾਈਂ ਨੂੰ ਬਲਾਤਕਾਰ ਮਾਮਲੇ ਚ ਸ਼ੁੱਕਰਵਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸੂਰਤ ਦੀ ਸੈਸ਼ਨ ਕੋਰਟ ਨੇ ਇਹ ਫੈਸਲਾ ਸੁਣਾਇਆ ਸੀ।

ਅਦਾਲਤ ਨੇ ਇਸ ਦੇ ਨਾਲ ਹੀ ਦੋਸ਼ੀ ਨਾਰਾਇਣ ਸਾਈਂ ’ਤੇ 1 ਲੱਖ ਰੁਪਏ ਦਾ ਜਰਮਾਨਾ ਵੀ ਲਗਾਇਆ। ਜੇਕਰ ਨਾਰਾਇਣ ਸਾਈਂ ਜੁਰਮਾਨੇ ਦੀ ਰਕਮ ਨਹੀਂ ਭਰਦਾ ਹੈ ਤਾਂ ਉਸ ਨੂੰ ਇਕ ਸਾਲ ਹੋਰ ਜੇਲ੍ਹ ਚ ਕੱਟਣਾ ਪਵੇਗਾ। ਨਾਰਾਇਣ ਸਾਈਂ ਦੇ ਨਾਲ ਉਸ ਦੇ ਸਾਥੀ ਰਹੇ ਗੰਗਾ, ਜਮੁਨਾ ਅਤੇ ਹਨੁੰਮਾਨ ਉਰਫ਼ ਕੌਸ਼ਲ ਨੂੰ 10 ਸਾਲ ਅਤੇ 5000 ਰੁਪਏ ਜੁਰਮਾਨਾ ਠੋਕਿਆ ਗਿਆ ਹੈ। ਇਸ ਤੋਂ ਇਲਾਵਾ ਮਲਹੋਤਰਾ ਨੂੰ 6 ਮਹੀਨੇ ਦੀ ਕੈਦ ਸੁਣਾਈ ਗਈ ਹੈ।
ਮਾਨਯੋਗ ਅਦਾਲਤ ਨੇ ਪੀੜਤ ਲੜਕੀ ਨੂੰ 5 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ਚ ਸਜ਼ਾ ਦਾ ਐਲਾਨ ਅੱਜ ਮੰਗਲਵਾਰ 30 ਅਪ੍ਰੈਲ 2019 ਨੂੰ ਹੋਣਾ ਤੈਅ ਸੀ। ਆਪਣੇ ਪਿਤਾ ਵਾਂਗ ਹੀ ਨਾਰਾਇਣ ਸਾਈਂ ਸਤੰਬਰ 2013 ਤੋਂ ਜੇਲ੍ਹ ਚ ਬੰਦ ਹੈ।
ਦੱਸਣਯੋਗ ਹੈ ਕਿ ਇਸ ਮਾਮਲਾ 11 ਸਾਲ ਪੁਰਾਣਾ ਹੈ। ਨਾਰਾਇਣ ਸਾਈਂ ’ਤੇ ਸੂਰਤ ਦੀਆਂ ਉਨ੍ਹਾਂ ਦੋ ਭੈਣਾਂ ਚੋਂ ਇਕ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ ਜਿਨ੍ਹਾਂ ਚੋਂ ਵੱਡੀ ਭੈਣ ਨੇ ਨਾਰਾਇਣ ਸਾਈਂ ਦੇ ਪਿਤਾ ਆਸਾਰਾਮ ’ਤੇ ਬਲਾਤਕਾਰ ਕਰਨ ਦਾ ਦੋਸ਼ ਲਗਾ ਰਖਿਆ ਹੈ। ਇਸ ਤੋਂ ਇਲਾਵਾ ਨਾਰਾਰਿਣ ਸਾਈਂ ’ਤੇ ਪੁਲਿਸ ਅਤੇ ਨਿਆਇਕ ਅਫ਼ਸਰਾਂ ਨੂੰ 13 ਕਰੋੜ ਰੁਪਏ ਦੀ ਰਿਸ਼ਵਤ ਦੇਣ ਦਾ ਮਾਮਲਾ ਵੀ ਦਰਜ ਹੈ।
ਪੁਲਿਸ ਨੇ ਪੀੜਤ ਭੈਣਾਂ ਦੇ ਬਿਆਨਾਂ ਅਤੇ ਸਬੂਤਾ ਦੇ ਆਧਾਰ ਤੇ ਕੇਸ ਦਰਜ ਕੀਤਾ ਸੀ। ਪੀੜਤ ਛੋਟੀ ਭੈਣ ਨੇ ਨਾਰਾਇਣ ਸਾਈਂ ਖਿਲਾਫ਼ ਠੋਸ ਸਬੂਤ ਦਿੱਤੇ ਸਨ ਅਤੇ ਮੌਕੇ ਏ ਵਾਰਦਾਤ ਨੂੰ ਪਛਾਣਿਆ ਸੀ। ਵੱਡੀ ਭੈਣ ਨੇ ਆਸਾਰਾਮ ਖਿਲਾਫ਼ ਮਾਮਲਾ ਦਰਜ ਕਰਵਾਇਆ ਸੀ।
ਮਾਮਲਾ ਦਰਜ ਹੋਣ ਮਗਰੋਂ ਨਾਰਾਇਣ ਸਾਈਂ ਲਾਪਤਾ ਹੋ ਗਿਆ ਸੀ ਤੇ ਲਗਭਗ 2 ਮਹੀਨਿਆਂ ਬਾਅਦ ਦਿਸੰਬਰ 2013 ਚ ਉਸ ਨੂੰ ਹਰਿਆਣਾ-ਦਿੱਲੀ ਸਰਹੱਦ ਕੋਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਹ ਇਕ ਸਿੱਖ ਵਿਅਕਤੀ ਦੇ ਭੇਸ ਚ ਮਿਲਿਆ ਸੀ।

Show More

Related Articles

Leave a Reply

Your email address will not be published. Required fields are marked *

Close