Canada

ਡਾਊਨਟਾਊਨ ਟੋਰਾਂਟੋ ਵਿੱਚ ਪ੍ਰਾਪਰਟੀ ਦੀ ਵਿੱਕਰੀ ਦਾ ਕੰਮ ਸਫਲਤਾਪੂਰਬਕ ਮੁਕੰਮਲ

ਓਨਟਾਰੀਓ ਓਨਟਾਰੀਓ ਸਰਕਾਰ ਨੇ ਡਾਊਨਟਾਊਨ ਟੋਰਾਂਟੋ ਵਿੱਚ ਪ੍ਰਾਪਰਟੀ ਦੀ ਵਿੱਕਰੀ ਦਾ ਕੰਮ ਸਫਲਤਾਪੂਰਬਕ ਮੁਕੰਮਲ ਕਰ ਲਿਆ ਹੈ। ਇਸ ਵਿੱਕਰੀ ਕਾਰਨ ਚੌਇਸ ਪ੍ਰੌਪਰਟੀਜ਼ ਰੀਅਲ ਅਸਟੇਟ ਇਨਵੈਸਟਮੈਂਟ ਟਰੱਸਟ ਤੇ ਗ੍ਰੀਨਵਿਨ ਇਨਕਾਰਪੋਰੇਟਿਡ 200 ਕਿਫਾਇਤੀ ਘਰ ਤਿਆਰ ਕਰਨ ਵਿੱਚ ਮਦਦ ਕਰਨਗੇ। ਇਸ ਡੀਲ ਕਾਰਨ ਹੁਣ ਇੱਥੇ ਹਾਊਸਿੰਗ, ਰੀਟੇਲ ਸਪੇਸ ਤੇ ਡੇਅਕੇਅਰ ਦਾ ਨਿਰਮਾਣ ਹੋ ਸਕੇਗਾ।
ਇਹ ਜ਼ਮੀਨ ਟੋਰਾਂਟੋ ਵਿੱਚ ਬੇਅ ਸਟਰੀਟ ਤੇ ਯੰਗ ਸਟਰੀਟ ਦਰਮਿਆਨ ਸਥਿਤ ਹੈ ਤੇ ਇਸ ਵਿੱਚ 27 ਗ੍ਰੈਨਵਿੱਲੇ ਤੇ 26 ਗਰੌਸਵੈਨਰ ਸਟਰੀਟ ਸ਼ਾਮਲ ਹਨ। ਇਸ ਦੇ ਐਨ ਨੇੜੇ ਟਰਾਂਸਪੋਰਟ ਦੀ ਸਹੂਲਤ, ਕਈ ਤਰ੍ਹਾਂ ਦੇ ਰੈਸਟੋਰੈਂਟ ਤੇ ਹੋਰ ਕਾਰੋਬਾਰਾਂ ਤੋਂ ਇਲਾਵਾ ਮੈਡੀਕਲ ਸਹੂਲਤ ਵੀ ਹੈ। ਇਸ ਸੰਪਤੀ ਉੱਤੇ ਇਸ ਸਮੇਂ ਪਾਰਕਿੰਗ ਗੈਰਾਜ ਹੈ ਤੇ ਉਹ ਇਮਾਰਤ ਵੀ ਸਥਿਤ ਹੈ ਜਿੱਥੇ ਕਦੇ ਓਨਟਾਰੀਓ ਦੇ ਚੀਫ ਕੌਰੋਨਰ ਦਾ ਆਫਿਸ ਹੋਇਆ ਕਰਦਾ ਸੀ। 36 ਮਿਲੀਅਨ ਡਾਲਰ ਵਿੱਚ ਵਿਕੀ ਇਸ ਸੰਪਤੀ ਨਾਲ ਕਈ ਸਰਕਾਰੀ ਪ੍ਰੋਗਰਾਮਾਂ ਨੂੰ ਫੰਡ ਕਰਨ ਵਿੱਚ ਮਦਦ ਮਿਲੇਗੀ, ਜਦਕਿ ਹਰ ਸਾਲ ਇਸ ਨੂੰ ਆਪਰੇਟ ਕਰਨ ਤੇ ਇਸ ਦੀ ਸਾਂਭ ਸੰਭਾਲ ਉੱਤੇ 260,000 ਡਾਲਰ ਦੀ ਬਚਤ ਹੋਵੇਗੀ।
ਗਵਰਮੈਂਟ ਐਂਡ ਕੰਜਿ਼ਊਮਰ ਸਰਵਿਸਿਜ਼ ਮੰਤਰੀ ਬਿੱਲ ਵਾਕਰ ਨੇ ਆਖਿਆ ਕਿ ਸਾਡੀ ਸਰਕਾਰ ਉਨ੍ਹਾਂ ਇਮਾਰਤਾਂ ਤੇ ਸੰਪਤੀ ਨੂੰ ਵੇਚਣ ਲਈ ਜਿੰ਼ਮੇਵਰਾਨਾ ਢੰਗ ਨਾਲ ਕੰਮ ਕਰ ਰਹੀ ਹੈ, ਜਿਹੜੀਆਂ ਸਰਕਾਰੀ ਪ੍ਰੋਗਰਾਮ ਡਲਿਵਰ ਕਰਨ ਦੇ ਯੋਗ ਨਹੀਂ ਸਨ ਰਹਿ ਗਈਆਂ। ਇਸ ਤਰ੍ਹਾਂ ਦੀ ਸੰਪਤੀ ਵੇਚ ਕੇ ਸਾਡੀ ਸਰਕਾਰ ਕਮਿਊਨਿਟੀਜ਼ ਲਈ ਕਈ ਤਰ੍ਹਾਂ ਦੇ ਸੁਧਾਰ ਕਰੇਗੀ, ਕਈ ਅਹਿਮ ਸੇਵਾਵਾਂ ਲਈ ਪੈਸਾ ਜੁਟਾਵੇਗੀ ਤੇ ਹਰ ਸਾਲ ਅਜਿਹੀਆਂ ਇਮਾਰਤਾਂ ਦੀ ਮੇਨਟੇਨੈਂਸ ਉੱਤੇ ਟੈਕਸਦਾਤਾਵਾਂ ਦੇ ਖਰਚ ਹੋਣ ਵਾਲੇ ਹਜ਼ਾਰਾਂ ਡਾਲਰਾਂ ਦੀ ਬਚਤ ਕਰੇਗੀ।

Show More

Related Articles

Leave a Reply

Your email address will not be published. Required fields are marked *

Close