Canada

ਫੈਡਰਲ ਚੋਣਾਂ ਲਈ ਕੈਂਪੇਨ ਦੇ ਚੱਲਦਿਆਂ ਜੇ ਅਮਰੀਕਾ ਵੱਲੋਂ ਸਟੀਲ ਤੇ ਐਲੂਮੀਨੀਅਮ ਟੈਰਿਫਜ਼ ਜਾਰੀ ਰੱਖੇ ਗਏ ਤਾਂ ਕੈਨੇਡਾ ਵਿੱਚ ਇਹ ਚੋਣ ਮੁੱਦਾ ਬਣ ਜਾਣਗੇ

ਫੈਡਰਲ ਚੋਣਾਂ ਲਈ ਕੈਂਪੇਨ ਦੇ ਚੱਲਦਿਆਂ ਜੇ ਅਮਰੀਕਾ ਵੱਲੋਂ ਸਟੀਲ ਤੇ ਐਲੂਮੀਨੀਅਮ ਟੈਰਿਫਜ਼ ਜਾਰੀ ਰੱਖੇ ਗਏ ਤਾਂ ਕੈਨੇਡਾ ਵਿੱਚ ਇਹ ਚੋਣ ਮੁੱਦਾ ਬਣ ਜਾਣਗੇ। ਇਹ ਖੁਲਾਸਾ ਅਮਰੀਕਾ ਵਿੱਚ ਕੈਨੇਡਾ ਦੇ ਸਫੀਰ ਡੇਵਿਡ ਮੈਕਨੌਟਨ ਨੇ ਕੀਤਾ। ਵਾਸਿ਼ੰਗਟਨ ਡੀਸੀ ਵਿੱਚ ਯੂਐਸ ਚੇਂਬਰ ਆਫ ਕਾਮਰਸ ਵਿਖੇ ਗੱਲ ਕਰਦਿਆਂ ਮੈਕਨੌਟਨ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਇਸ ਦਾ ਹੱਲ ਕੁੱਝ ਹਫਤਿਆਂ ਵਿੱਚ ਹੀ ਹੋ ਜਾਵੇਗਾ। ਪਰ ਜੇ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ ਜਾਂਦਾ ਤਾਂ ਇਹ ਮੁੱਦਾ ਕੈਨੇਡਾ ਵਿੱਚ ਇਸ ਸਾਲ ਦੇ ਅੰਤ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਵਿੱਚ ਬਹਿਸ ਦਾ ਕਾਰਨ ਬਣੇਗਾ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਆਸ ਹੈ ਕਿ ਇਸ ਨੂੰ ਤਰਜੀਹੀ ਤੌਰ ਉੱਤੇ ਦੋਵਾਂ ਧਿਰਾਂ ਵੱਲੋਂ ਹੱਲ ਕਰ ਲਿਆ ਜਾਵੇਗਾ। ਮੈਕਨੌਟਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਗੱਲ ਸੋਚੀ ਵੀ ਨਹੀਂ ਜਾ ਸਕਦੀ ਕਿ ਇਨ੍ਹਾਂ ਟੈਰਿਫਜ਼ ਦੇ ਜਾਰੀ ਰਹਿੰਦਿਆਂ ਚੋਣਾਂ ਵਿੱਚ ਇਨ੍ਹਾਂ ਨੂੰ ਮੁੱਦਾ ਨਾ ਬਣਾਇਆ ਜਾਵੇ। ਉਨ੍ਹਾਂ ਆਖਿਆ ਕਿ ਅਜਿਹੀ ਕੋਈ ਪਾਰਟੀ ਨਜ਼ਰ ਨਹੀਂ ਆਉਂਦੀ ਜਿਹੜੀ ਇਨ੍ਹਾਂ ਟੈਰਿਫਜ਼ ਨੂੰ ਹਟਾਉਣ ਲਈ ਅਮਰੀਕਾ ਉੱਤੇ ਦਬਾਅ ਨਾ ਪਾਉਣਾ ਚਾਹੁੰਦੀ ਹੋਵੇ। ਜਿ਼ਕਰਯੋਗ ਹੈ ਕਿ ਇਹ ਟੈਰਿਫ ਅਮਰੀਕਾ ਵੱਲੋਂ ਨਾਫਟਾ ਗੱਲਬਾਤ ਦਰਮਿਆਨ ਨੈਸ਼ਨਲ ਸਕਿਊਰਿਟੀ ਦਾ ਹਵਾਲਾ ਦੇ ਕੇ ਲਾਏ ਗਏ ਸਨ। ਇਸ ਤੋਂ ਬਾਅਦ ਜਵਾਬੀ ਕਾਰਵਾਈ ਕਰਦਿਆਂ ਕੈਨੇਡਾ ਨੇ ਵੀ ਅਮਰੀਕਨ ਸਟੀਲ, ਐਲੂਮੀਨੀਅਮ ਤੇ ਹੋਰਨਾਂ ਵਸਤਾਂ ਉੱਤੇ ਟੈਰਿਫ ਲਾ ਦਿੱਤੇ ਸਨ। ਕੈਨੇਡੀਅਨ ਅਧਿਕਾਰੀ ਇਹ ਵੀ ਆਖ ਚੁੱਕੇ ਹਨ ਕਿ ਜਦੋਂ ਅਮੈਰੀਕਨਜ਼ ਇਹ ਟੈਰਿਫ ਹਟਾ ਲੈਣਗੇ ਉਸੇ ਵੇਲੇ ਹੀ ਕੈਨੇਡੀਅਨ ਵੀ ਇਹ ਟੈਰਿਫ ਹਟਾ ਲੈਣਗੇ।

Show More

Related Articles

Leave a Reply

Your email address will not be published. Required fields are marked *

Close