National

ਸ੍ਰੀ ਲੰਕਾ ਧਮਾਕਿਆਂ ਪਿੱਛੋਂ ਭਾਰਤ ਨੇ ਵਧਾਈ ਸਮੁੰਦਰੀ ਸਰਹੱਦਾਂ ਦੀ ਰਾਖੀ

ਭਾਰਤ ਦੀਆਂ ਸਮੁੰਦਰੀ ਸਰਹੱਦਾਂ ਦੇ ਰਾਖੇ ‘ਕੋਸਟਗਾਰਡ’ ਨੇ ਸ੍ਰੀ ਲੰਕਾ ਵਿੱਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਚੌਕਸੀ ਤੇ ਨਿਗਰਾਨੀ ਬਹੁਤ ਜ਼ਿਆਦਾ ਵਧਾ ਦਿੱਤੀ ਹੈ। ਗਸ਼ਤ ਲਈ ਜਿੱਥੇ ਵਧੇਰੇ ਜੰਗੀ ਸਮੁੰਦਰੀ ਜਹਾਜ਼ਾਂ ਤੇ ਹਵਾਈ ਜਹਾਜ਼ਾਂ ਨੂੰ ਤਾਇਨਾਤ ਕੀਤਾ ਗਿਆ ਹੈ; ਉੱਥੇ ਨਿਗਰਾਨੀ ਲਈ ਹੋਰ ਵੀ ਬਹੁਤ ਸਾਰੇ ਕਦਮ ਚੁੱਕੇ ਗਏ ਹਨ; ਤਾਂ ਜੋ ਸਮੁੰਦਰ ਰਸਤਿਓਂ ਦੇਸ਼ ਦੀ ਸੁਰੱਖਿਆ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਾ ਹੋਵੇ।
ਕੋਸਟਗਾਰਡ ਦੇ ਅਧਿਕਾਰੀ ਨੇ ਦੱਸਿਆ ਕਿ ਅਸੀਂ ਨਿਗਰਾਨੀ ਲਈ ਤੂਤੀਕੋਰਿਨ, ਮੰਡਪਮ ਤੇ ਕਰਾਈਕਲ ਤੱਟ–ਰੱਖਿਅਕ ਸਟੇਸ਼ਨਾਂ ਉੱਤੇ ਸਾਰੇ ਜਹਾਜ਼ ਤਾਇਨਾਤ ਕੀਤੇ ਹਲ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਧਮਾਕੇ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਨਿਗਰਾਨੀ ਵਧਾ ਦਿੱਤੀ ਗਈ। ਸ੍ਰੀ ਲੰਕਾ ਵਿੱਚ ਐਤਵਾਰ ਨੂੰ ਈਸਟਰ ਵਾਲੇ ਦਿਨ ਬੰਬ ਧਮਾਕਿਆਂ ਵਿੱਚ 290 ਵਿਅਕਤੀਆਂ ਦੀ ਮੌਤ ਹੋ ਗਈ ਤੇ 500 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ ਸਨ।
ਐਤਵਾਰ ਨੂੰ ਹੋਏ ਇਸ ਹਮਲੇ ਦੀ ਜ਼ਿੰਮੇਵਾਰ ਹਾਲੇ ਤੱਕ ਕਿਸੇ ਜੱਥੇਬੰਦੀ ਨੇ ਨਹੀਂ ਲਈ ਹੈ ਪਰ ਇਸ ਮਾਮਲੇ ਵਿੱਚ 24 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 9 ਜਣਿਆਂ ਨੂੰ ਆਉਂਦੀ ਛੇ ਮਈ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਸ੍ਰੀ ਲੰਕਾ ਦੇ ਅੱਠ ਧਮਾਕਿਆਂ ਵਿੱਚ 7 ਆਤਮਘਾਤੀ ਬੰਬਾਰ ਸਨ। ਅੱਜ ਸ੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ’ਚ 87 ਹੋਰ ਵਿਸਫ਼ੋਟਕ ਪਦਾਰਥ ਮਿਲੇ ਹਨ।

Show More

Related Articles

Leave a Reply

Your email address will not be published. Required fields are marked *

Close