International

ਸ੍ਰੀਲੰਕਾ ’ਚ ਅੱਜ ਤੋਂ ਐਮਰਜੈਂਸੀ, ਹਮਲੇ ਪਿੱਛੇ ਨੈਸ਼ਨਲ ਤੌਹੀਦ ਜਮਾਤ ਦਾ ਹੱਥ

ਸ੍ਰੀਲੰਕਾ ਸਰਕਾਰ ਨੇ ਐਤਵਾਰ ਨੂੰ ਈਸਟਰ ਦੇ ਦਿਨ ਦੇਸ਼ ਵਿਚ ਹੋਏ ਲੜੀਵਾਰ ਧਮਾਕਿਆਂ ਦੇ ਮੱਦੇਨਜ਼ਰ ਅੱਜ ਰਾਤ 12 ਵਜੇ ਤੋਂ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਹ ਸੋਮਵਾਰ ਰਾਤ ਅੱਠ ਵਜੇ ਤੋਂ ਲੈ ਕੇ ਮੰਗਲਵਾਰ ਤੜਕੇ ਚਾਰ ਵਜੇ ਤੱਕ ਲੱਗਿਆ ਰਹੇਗਾ। ਦੇਸ਼ ਵਿਚ ਵੱਖ ਵੱਖ ਥਾਵਾਂ ਉਤੇ ਹੋਏ ਧਮਾਕਿਆਂ ਵਿਚ 290 ਲੋਕ ਮਾਰੇ ਗਏ ਹਨ ਅਤੇ 500 ਤੋਂ ਜ਼ਿਆਦਾ ਜ਼ਖਮੀ ਹੋ ਗਏ ਹਨ।

ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਦੋ ਹੋਰ ਥਾਵਾਂ ਉਤੇ ਧਮਾਕਿਆਂ ਨਾਲ ਤਿੰਨ ਲਗਜਰੀ ਹੋਟਲਾਂ ਅਤੇ ਤਿੰਨ ਗਿਰਜਾਘਰਾਂ ਵਿਚ ਧਮਾਕਿਆਂ ਦੀ ਜਾਂਚ ਲਈ ਇਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਸਮਾਚਾਰ ਪੱਤਰ ਡੇਲੀ ਮਿਰਰ ਅਨੁਸਾਰ, ਕਮੇਟੀ ਵਿਚ ਸੁਪਰੀਮ ਕੋਰਟ ਦੇ ਜੱਜ ਵਿਜਿਤ ਮਾਲਲਗੋਡਾ ਸ਼ਾਮਲ ਹਨ।

ਰਾਸ਼ਟਰਪਤੀ ਨੇ ਕਮੇਟੀ ਨੂੰ ਧਮਾਕਿਆਂ ਨਾਲ ਸਬੰਧਤ ਸਾਰੇ ਮਾਮਲਿਆਂ ਦੀ ਜਾਂਚ ਕਰਨ, ਇਸਦਾ ਪਿਛੋਕੜ ਅਤੇ ਹੋਰ ਤੱਥਾਂ ਦੀ ਜਾਂਚ ਕਰਨ ਅਤੇ ਦੋ ਹਫਤਿਆਂ ਵਿਚ ਰਿਪੋਰਟ ਪੇਸ਼ ਕਰਨ ਦਾ ਆਦੇਸ਼ ਦਿੱਤਾ।

ਸਾਰੇ ਆਤਮਘਾਤੀ ਹਮਲਾਵਰ ਸ੍ਰੀਲੰਕਾਈ

ਸ੍ਰੀਲੰਕਾ ਦੇ ਇਤਿਹਾਸ ਵਿਚ ਹੋਈ ਸਭ ਤੋਂ ਵੱਡੀ ਅੱਤਵਾਦੀ ਘਟਨਾ ਦੇ ਪਿੱਛੇ ਨੈਸ਼ਨਲ ਤੌਹੀਦ ਜਮਾਤ ਨਾਮ ਦੇ ਸਥਾਨਕ ਸੰਗਠਨ ਦਾ ਹੱਥ ਸੀ। ਸ੍ਰੀਲੰਕਾ ਦੇ ਇਕ ਉਚ ਮੰਤਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਈਸਟਰ ਮੌਕੇ ਹੋਏ ਇਸ ਘਾਤਕ ਹਮਲੇ ਵਿਚ 290 ਲੋਕਾਂ ਦੀ ਮੌਤ ਹੋ ਗਈ ਸੀ ਅਤੇ 500 ਹੋਰ ਜ਼ਖਮੀ ਹੋ ਗਏ ਸਨ।

 

ਸਿਹਤ ਮੰਤਰੀ ਤੇ ਸਰਕਾਰੀ ਬੁਲਾਰੇ ਰਜੀਤ ਸੇਨਾਰਤਨੇ ਨੇ ਵੀ ਕਿਹਾ ਕਿ ਧਮਾਕੇ ਵਿਚ ਸ਼ਾਮਲ ਸਾਰੇ ਆਤਮਘਾਤੀ ਹਮਲਾਵਰ ਸ੍ਰੀਲੰਕਾਈ ਨਾਗਰਿਕ ਮਾਲੂਮ ਹੋ ਰਹੇ ਹਨ। ਇੱਥੇ ਪ੍ਰੈਸ ਕਾਨਫਰੰਸ ਵਿਚ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਇੰਟੇਲੀਜੈਂਸੀ ਏਜੰਸੀ ਦੇ ਪ੍ਰਮੁੱਖ ਨੇ 11 ਅਪ੍ਰੈਲ ਤੋਂ ਪਹਿਲਾਂ ਇਨ੍ਹਾਂ ਹਮਲਿਆਂ ਦੇ ਡਰ ਨੂੰ ਲੈ ਕੇ ਪੁਲਿਸ ਜਨਰਲ ਡਾਇਰੈਕਟਰ (ਆਈਜੀਪੀ) ਨੂੰ ਚੌਕਸ ਕੀਤਾ ਸੀ।

ਗ੍ਰਿਫਤਾਰ ਸੇਨਾਰਤਨੇ ਨੇ ਕਿਹਾ ਕਿ ‘ਚਾਰ ਅਪ੍ਰੈਲ ਨੂੰ, ਅੰਤਰਰਾਸ਼ਟਰੀ ਖੁਫੀਆ ਏਜੰਸੀਆਂ ਨੇ ਇਨ੍ਹਾਂ ਹਮਲਿਆਂ ਨੂੰ ਲੈ ਕੇ ਚੌਕਸ ਕੀਤਾ ਸੀ। ਆਈਜੀਪੀ ਨੂੰ ਨੌ ਅਪ੍ਰੈਲ ਨੂੰ ਚੌਕਸ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕੱਟੜ ਮੁਸਲਿਮ ਸਮੂਹ – ਨੈਸ਼ਨਲ ਤੌਹੀਦ ਜਮਾਤ ਨਾਮ ਦੇ ਸਥਾਨਕ ਸੰਗਠਨ ਨੂੰ ਇਸ ਘਾਤਕ ਧਮਾਕੇ ਨੂੰ ਅੰਜਾਮ ਦੇਣ ਪਿੱਛੇ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਇਸਦੇ ਤਾਰ ਅੰਤਰਰਾਸ਼ਟਰੀ ਪੱਧਰ ਉਤੇ ਵੀ ਜੁੜੇ ਹੋਏ ਹਨ।

 

ਸੇਨਾਰਤਨੇ ਨੇ ਸੁਰੱਖਿਆ ਵਿਚ ਹੋਈ ਇਸ ਵੱਡੀ ਚੂਕ ਲਈ ਪੁਲਿਸ ਪ੍ਰਮੁੱਖ ਪੁਜੀਤ ਜਯਾਸੁੰਦਰਾ ਦਾ ਅਸਤੀਫਾ ਮੰਗਿਆ ਹੈ। ਸਰਕਾਰ ਦੇ ਇਕ ਮੰਤਰੀ ਤੇ ਮੁੱਖ ਮੁਸਿਲਮ ਪਾਰਟੀ– ਸ੍ਰੀਲੰਕਨ ਮੁਸਲਿਮ ਕਾਂਗਰਸ ਦੇ ਆਗੂ ਰਾਫ ਹਕੀਮ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਇਸ ਤਰ੍ਹਾਂ ਦੀ ਜਾਣਕਾਰੀ ਦੇ ਬਾਵਜੂਦ ਕੋਈ ਸੁਰੱਖਿਅਤਕ ਕਦਮ ਨਹੀਂ ਚੁੱਕੇ ਗਏ।

Show More

Related Articles

Leave a Reply

Your email address will not be published. Required fields are marked *

Close