National

ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਮੰਗੀ ਮੁਆਫ਼ੀ

ਸਾਲ 2008 ਦੇ ਮਾਲੇਗਾਓਂ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਕਥਿਤ ਮੁਲਜ਼ਮ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਮਹਾਰਾਸ਼ਟਰ ਦੇ ਮਰਹੂਮ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਬਾਰੇ ਦਿੱਤਾ ਆਪਣਾ ਵਿਵਾਦਗ੍ਰਸਤ ਬਿਆਨ ਅੱਜ ਸ਼ਾਮੀਂ ਵਾਪਸ ਲੈ ਲਿਆ ਸੀ। ਚੇਤੇ ਰਹੇ ਕਿ ਸ੍ਰੀ ਕਰਕਰੇ 26/11 ਦੇ ਮੁੰਬਈ ਹਮਲਿਆਂ ਦੌਰਾਨ ਪਾਕਿਸਤਾਨੀ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋਏ ਸਲ।ਸਾਧਵੀ ਪ੍ਰੱਗਿਆ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ – ‘ਮੈਂ ਮਹਿਸੂਸ ਕਰਦੀ ਹਾਂ ਕਿ ਮੇਰੇ ਬਿਆਨ ਤੋਂ ਦੇਸ਼ ਦੇ ਦੁਸ਼ਮਣਾਂ ਨੂੰ ਲਾਹਾ ਮਿਲਣਾ ਸੀ; ਇਸ ਲਈ ਮੈਂ ਆਪਣਾ ਬਿਆਨ ਵਾਪਸ ਲੈਂਦੀ ਹਾਂ ਤੇ ਇਸ ਲਈ ਮੁਆਫ਼ੀ ਮੰਗਦੀ ਹੈ। ਇਹ ਮੇਰਾ ਨਿਜੀ ਦੁੱਖ ਸੀ।’ਸਾਧਵੀ ਪ੍ਰੱਗਿਆ ਸਿੰਘ ਨੇ ਪਹਿਲਾਂ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਕਰਕਰੇ ਦੀ ਸ਼ਹਾਦਤ ਤੋਂ ਪਹਿਲਾਂ ਉਨ੍ਹਾਂ ਨੇ ਕਰਕਰੇ ਨੂੰ ਖ਼ੂਬ ਕੋਸਿਆ ਸੀ ‘ਤੇ ਉਸ ਨੂੰ ਆਪਣੇ ਕਰਮਾਂ ਦਾ ਫਲ਼ ਮਿਲਿਆ ਸੀ।’

ਚੇਤੇ ਰਹੇ ਕਿ ਆਈਪੀਐੱਸ ਅਧਿਕਾਰੀ ਮਰਹੂਮ ਸ੍ਰੀ ਹੇਮੰਤ ਕਰਕਰੇ ਨੂੰ ਮਰਨ ਉਪਰੰਤ ਅਸ਼ੋਕ ਚੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਜਪਾ ਨੇ ਸਾਧਵੀ ਪ੍ਰੱਗਿਆ ਸਿੰਘ ਨੂੰ ਭੋਪਾਲ ਤੋਂ ਕਾਂਗਰਸ ਦੇ ਉਮੀਦਵਾਰ ਦਿਗਵਿਜੇ ਸਿੰਘ ਵਿਰੁੱਧ ਚੋਣ–ਮੈਦਾਨ ਵਿੱਚ ਉਤਾਰਿਆ ਹੈ।

Show More

Related Articles

Leave a Reply

Your email address will not be published. Required fields are marked *

Close