International

ਅੰਤਰਰਾਸ਼ਟਰੀ ਉੱਤਰੀ ਕੋਰੀਆ ਵੱਲੋਂ ਮੁੜ ਨਵੇਂ ਹਥਿਆਰ ਦਾ ਪਰੀਖਣ

ਸਿਓਲ, ਉੱਤਰੀ ਕੋਰੀਆ ਨੇ ਵੀਰਵਾਰ ਨੂੰ ਆਖਿਆ ਕਿ ਉਨ੍ਹਾਂ ਵੱਲੋਂ ਇੱਕ ਨਵੀਂ ਕਿਸਮ ਦੇ ਹਥਿਆਰ ਦਾ ਪਰੀਖਣ ਕੀਤਾ ਗਿਆ ਹੈ। ਇਹ ਪਿਛਲੇ ਛੇ ਮਹੀਨਿਆਂ ਵਿੱਚ ਕੀਤਾ ਗਿਆ ਅਜਿਹਾ ਪਹਿਲਾ ਪਰੀਖਣ ਹੈ। ਉੱਤਰੀ ਕੋਰੀਆ ਨੇ ਇਹ ਮੰਗ ਵੀ ਕੀਤੀ ਕਿ ਵਾਸਿ਼ੰਗਟਨ ਨੂੰ ਵਿਦੇਸ਼ ਮੰਤਰੀ ਪੌਂਪਿਊ ਨੂੰ ਪ੍ਰਮਾਣੂ ਗੱਲਬਾਤ ਤੋਂ ਦੂਰ ਰੱਖਣਾ ਚਾਹੀਦਾ ਹੈ।
ਇਸ ਪਰੀਖਣ ਦਾ ਗੱਲਬਾਤ ਉੱਤੇ ਵੀ ਨਕਾਰਾਤਮਕ ਅਸਰ ਪੈ ਸਕਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਪਯੌਂਗਯੈਂਗ ਨੂੰ ਆਪਣੇ ਲੋਕਾਂ ਨੂੰ ਇਹ ਦਰਸਾਉਣ ਦਾ ਮੌਕਾ ਵੀ ਮਿਲ ਜਾਵੇਗਾ ਕਿ ਉਹ ਅਜੇ ਵੀ ਹਥਿਆਰਾਂ ਦਾ ਵਿਕਾਸ ਕਰ ਸਕਦੇ ਹਨ। ਇਸ ਨਾਲ ਘਰੇਲੂ ਫੌਜੀ ਅਧਿਕਾਰੀਆਂ ਨੂੰ ਵੀ ਹਾਕਮ ਇਹ ਦਰਸਾਉਣਾ ਚਾਹੁੰਦਾ ਹੈ ਕਿ ਘਬਰਾਉਣ ਦੀ ਗੱਲ ਨਹੀਂ ਹੈ ਸਭ ਕੁੱਝ ਉਸ ਦੇ ਹੱਥ ਵਿੱਚ ਹੀ ਹੈ ਪਰ ਫੌਜੀ ਅਧਿਕਾਰੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਅਮਰੀਕਾ ਨਾਲ ਡਿਪਲੋਮੈਟਿਕ ਦਾਅਪੇਚ ਮਹਿੰਗੇ ਵੀ ਪੈ ਸਕਦੇ ਹਨ।
ਪਯੌਂਗਯੈਂਗ ਦੇ ਵਿਦੇਸ਼ ਮੰਤਰੀ ਨੇ ਦੋਸ਼ ਲਾਇਆ ਕਿ ਪੌਂਪਿਊ ਉੱਤਰੀ ਕੋਰੀਆ ਦੇ ਆਗੂ ਕਿੰਮ ਜੌਂਗ ਉਨ ਦੀਆਂ ਟਿੱਪਣੀਆਂ ਨੂੰ ਕੋਈ ਅਹਿਮੀਅਤ ਨਹੀਂ ਦੇ ਰਹੇ। ਉਨ੍ਹਾਂ ਪਿਛਲੇ ਹਫਤੇ ਆਖਿਆ ਕਿ ਵਾਸਿ਼ੰਗਟਨ ਕੋਲ ਪਿਛਲੇ ਸਾਲ ਦੇ ਅੰਤ ਤੱਕ ਦਾ ਸਮਾਂ ਸੀ ਕਿ ਉਹ ਦੋਵਾਂ ਧਿਰਾਂ ਨੂੰ ਮਨਜੂ਼ਰ ਸ਼ਰਤਾਂ ਉੱਤੇ ਸਹਿਮਤੀ ਬਣਾ ਕੇ ਪ੍ਰਮਾਣੂ ਸਮਝੌਤੇ ਨੂੰ ਸਿਰੇ ਚੜ੍ਹਾ ਸਕਦਾ ਸੀ। ਪੌਂਪਿਊ ਨੂੰ ਗੱਲਬਾਤ ਤੋਂ ਪਾਸੇ ਕਰਨ ਤੇ ਹਥਿਆਰਾਂ ਦਾ ਪਰੀਖਣ ਕਰਨ ਤੋਂ ਬਾਜ਼ ਨਾ ਆਉਣਾ ਹੀ ਇਸ ਗੱਲਬਾਤ ਵਿੱਚ ਆਈ ਖੜੋਤ ਦਾ ਮੁੱਖ ਕਾਰਨ ਹੈ।

Show More

Related Articles

Leave a Reply

Your email address will not be published. Required fields are marked *

Close