International

ਗ੍ਰਿਫਤਾਰੀ ਦੇ ਡਰੋਂ ਸਾਬਕਾ ਰਾਸ਼ਟਰਪਤੀ ਨੇ ਖੁਦ ਨੂੰ ਮਾਰੀ ਗੋਲ਼ੀ

ਲੀਮਾ (ਪੇਰੂ): ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫ਼ਤਾਰੀ ਦੇ ਡਰ ਕਰਕੇ ਪੇਰੂ ਦੇ ਸਾਬਕਾ ਰਾਸ਼ਟਰਪਤੀ ਐਲਨ ਗਾਰਸੀਆ ਨੇ ਖੁਦ ਨੂੰ ਗੋਲੀ ਮਾਰ ਲਈ ਹੈ। ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਹ 69 ਸਾਲਾ ਦੇ ਸੀ।
ਗਾਰਸੀਆ ਦੀ ਅਮਰੀਕਨ ਅਪਰਾ ਪਾਰਟੀ ਦੇ ਜਨਰਲ ਸਕੱਤਰ ਉਮਰ ਕਵੇਸਾਦਾ ਨੇ ਕਿਹਾ ਕਿ ਐਲਨ ਗਾਰਸੀਆ ਦੀ ਮੌਤ ਹੋ ਗਈ। ਪੇਰੂ ਦੇ ਰਾਸ਼ਟਰਪਤੀ ਮਾਰਟਿਨ ਵਿਜਕਾਰਾ ਨੇ ਆਪਣੇ ਟਵਿਟਰ ਅਕਾਉਂਟ ‘ਤੇ ਗਾਰਸੀਆ ਦੀ ਮੌਤ ਦਾ ਸ਼ੌਕ ਜਤਾਇਆ ਹੈ।
ਬ੍ਰਾਜੀਲ ਦੀ ਕੰਪਨੀ ਓਡੇਬ੍ਰੇਚੱਟ ਨੂੰ ਠੇਕਾ ਦੇਣ ‘ਚ ਹੋਏ ਭ੍ਰਿਸ਼ਟਾਰਚਾਰ ਦੇ ਮਾਮਲੇ ‘ਚ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਵਾਲੀ ਸੀ। ਗਾਰਸੀਆ ਨੇ ਆਪਣੇ ਸਿਰ ‘ਚ ਗੋਲ਼ੀ ਮਾਰੀ ਸੀ। ਸਿਹਤ ਮੰਤਰੀ ਜੁਲੇਮਾ ਟੋਮਸ ਨੇ ਦੱਸਿਆ ਕਿ ਹਸਪਤਾਲ ‘ਚ ਸਰਜਰੀ ਦੌਰਾਨ ਉਨ੍ਹਾਂ ਨੂੰ ਤਿੰਨ ਵਾਰ ਦਿਲ ਦਾ ਦੌਰਾ ਪਿਆ।

Show More

Related Articles

Leave a Reply

Your email address will not be published. Required fields are marked *

Close