Canada

ਬੈਨਫ ਸ਼ਹਿਰ ਵਿਚ ਪੇਡ ਪਾਰਕਿੰਗ ਰਾਸ਼ੀ ਵਿਚ ਕੀਤਾ ਵਾਧਾ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਬੈਨਫ ਸ਼ਹਿਰ ਆਉਣ ਵਾਲੇ ਯਾਤਰੀਆਂ ਨੂੰ ਸੋਮਵਾਰ ਤੋਂ ਕਸਬੇ ਦੀਆਂ ਮਸ਼ਹੂਰ ਸੜਕਾਂ ਦੇ ਨਾਲ ਨਾਲ ਪ੍ਰਾਈਮ ਪਾਰਕਿੰਗ ਸਥਾਨਾਂ ਲਈ ਥੋੜੇ ਵੱਧ ਪੈਸੇ ਖਰਚਨੇ ਪੈਣਗੇ।
ਵਿਜ਼ਟਰ ਪੇਅ ਪਾਰਕਿੰਗ ਜੋ ਹਫਤੇ ਦੇ ਸੱਤ ਦਿਨ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਲਾਗੂ ਰਹੇਗੀ। ਗਰਮੀਆਂ ਵਿਚ 3 ਡਾਲਰ ਪ੍ਰਤੀ ਘੰਟਾ ਅਤੇ ਡਾਊਨਟਾਊਨ ਕੋਰ ਅੰਦਰ ਸਰਦੀਆਂ ਵਿਚ 2 ਡਾਲਰ ਪ੍ਰਤੀ ਘੰਟਾ ਚਾਰਜ ਕਰੇਗੀ।
ਪ੍ਰਸ਼ਾਸਨ ਦਾ ਟੀਚਾ ਸੈਲਾਨੀਆਂ ਲਈ ਥੋੜ੍ਹੇ ਸਮੇਂ ਦੇ ਪਾਰਕਿੰਗ ਵਿਕਲਪਾਂ ਦੀ ਗਿਣਤੀ ਨੂੰ ਵਧਾਉਣਾ ਹੈ ਜਦੋਂਕਿ ਅਜੇ ਵੀ ਸ਼ਹਿਰ ਦੇ ਬਾਹਰ ਤਿੰਨ ਮੁਫਤ 9 ਘੰਟੇ ਪਾਰਕਿੰਗ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।
ਜੋ ਲੋਕ ਆਪਣੇ ਵਾਹਨਾਂ ਨੂੰ ਸਾਲਾਨਾ ਰਜਿਸਟਰਡ ਕਰਦੇ ਹਨ ਉਹ ਵਸਨੀਕ ਰਿਹਾਇਸ਼ੀ ਵਾਹਨ ਪਾਰਕਿੰਗ ਪਰਮਿਟ ਲਈ ਦਰਖਾਸਤ ਦੇ ਸਕਦੇ ਹਨ ਜੋ ਉਨ੍ਹਾਂ ਨੂੰ ਭੁਗਤਾਨ ਕੀਤੇ ਜ਼ੋਨਾਂ ਵਿਚ ਪ੍ਰਤੀ ਦਿਨ ਤਿੰਨ ਘੰਟੇ ਮੁਫਤ ਪਾਰਕਿੰਗ ਦੀ ਆਗਿਆ ਦਿੰਦਾ ਹੈ।
ਪੇਡ ਪਾਰਕਿੰਗ ਸਿਸਟਮ, ਜਿਸ ਨੂੰ ਜਨਵਰੀ ਵਿਚ ਕੌਂਸਲ ਵਿਚ ਵੋਟ ਦਿੱਤਾ ਗਿਆ ਸੀ। ਇਸ ਦਾ ਮਕਸਦ ਸ਼ਹਿਰ ਦੇ ਬੇਹਤਰ ਹਿੱਸਿਆਂ ਨੂੰ ਪਾਰਕਿੰਗ ਲਈ ਵਰਤੋਂ ਕੀਤੀ ਜਾ ਸਕੇ ਤਾਂ ਜੋ ਲੰਬੇ ਸਮੇਂ ਤੱਕ ਪਾਰਕਸ ਹੋਰਡਿੰਗ ਸਪਾਟ ਅਤੇ ਡਾਊਨਟਾਊਨ ਕੋਰਸ ਵਿਚ ਭੀੜਭਾੜ ਵਾਲੇ ਟ੍ਰੈਫਿਕ ਨੂੰ ਰੋਕਿਆ ਜਾ ਸਕੇ।
ਬੈਨਫ ਦੇ ਮੇਅਰ ਕੈਰਨ ਸੋਰੇਨਸਨ ਨੇ ਕਿਹਾ ਕਿ ਸਾਡੇ ਕੋਲ 4.5 ਮਿਲੀਅਨ ਸੈਲਾਨੀ ਹਰ ਸਾਲ ਆਉਂਦੇ ਹਨ। ਉਹ ਸਾਡੀਆਂ ਸੜਕਾਂ ਦੀ ਵਰਤੋਂ ਕਰਦੇ ਹਨ, ਸਾਡੀ ਪਾਰਕਿੰਗ ਸਹੂਲਤ ਦੀ ਵਰਤੋਂ ਕਰਦੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਸੈਲਾਨੀਆਂ ਨੂੰ ਸਾਡੀ ਪਾਰਕਿੰਗ ਸੜਕ ਦੇ ਢਾਂਚੇ ਦੀ ਵਰਤੋਂ ਕਰਨ ਲਈ ਇਕ ਛੋਟੀ ਜਿਹੀ ਰਕਮ ਦਾ ਭੁਗਤਾਨ ਕਰਨ ਦੇ ਲਈ ਕਹਿਣਾ ਸਹੀ ਗੱਲ ਹੈ।

Show More

Related Articles

Leave a Reply

Your email address will not be published. Required fields are marked *

Close