International

ਚੀਨ ਨੇ ਐਂਫੀਬੀਅਸ ਡਰੋਨ ਬੋਟ ਬਣਾਈ

ਬੀਜਿੰਗ, – ਚੀਨ ਨੇ ਦੁਨੀਆ ਦੀ ਅਜਿਹੀ ਪਹਿਲੀ ਹਥਿਆਰਬੰਦ ਐਂਫੀਬੀਅਸ ਡਰੋਨ ਬੋਟ ਬਣਾਉਣ ਦਾ ਦਾਅਵਾ ਕੀਤਾ ਹੈ ਜਿਹੜੀ ਪਾਣੀ ਅਤੇ ਜ਼ਮੀਨ ਦੋਵਾਂ ਥਾਵਾਂ ‘ਤੇ ਚੱਲਣ ‘ਚ ਸਮਰੱਥ ਹੈ। ਪ੍ਰੀਖਣ ਵਿੱਚ ਖਰੀ ਪਾਈ ਗਈ ਇਸ ਮਨੁੱਖ ਰਹਿਤ ਬੇੜੀ ਦਾ ਇਸਤੇਮਾਲ ਜੰਗੀ ਮੁਹਿੰਮਾਂ ‘ਚ ਕੀਤਾ ਜਾ ਸਕਦਾ ਹੈ।
ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ‘ਚ ਛਪੀ ਹੋਈ ਖਬਰ ਮੁਤਾਬਕ ਇਸ ਡਰੋਨ ਬੋਟ ਦਾ ਨਿਰਮਾਣ ਚਾਈਨਾ ਸ਼ਿਪਬਿਲਡਿੰਗ ਇੰਡਸਟਰੀ ਕਾਰਪੋਰੇਸ਼ਨ ਤਹਿਤ ਆਉਣ ਵਾਲੇ ਵੂਚਾਂਗ ਸ਼ਿਪਬਿਲਡਿੰਗ ਇੰਡਸਟਰੀ ਗਰੁੱਪ ਨੇ ਕੀਤਾ ਹੈ। ਇਸ ਦਾ ਨਾਂ ਮਰੀਨ ਲਿਜ਼ਾਰਡ ਰੱਖਿਆ ਗਿਆ ਹੈ। ਇਸ ਦਾ ਅੱਠ ਅਪ੍ਰੈਲ ਨੂੰ ਸਫਲ ਪ੍ਰੀਖਣ ਕੀਤਾ ਗਿਆ ਸੀ। ਇਸ ਦੀ ਵੱਧ ਤੋਂ ਵੱਧ ਆਪ੍ਰੇਸ਼ਨ ਰੇਂਜ 1200 ਕਿਲੋਮੀਟਰ ਹੈ। ਇਸ ਨੂੰ ਸੈਟੇਲਾਈਟ ਰਾਹੀਂ ਰਿਮੋਟ ਨਾਲ ਚਲਾਇਆ ਜਾ ਸਕਦਾ ਹੈ। ਡੀਜ਼ਲ ਨਾਲ ਚੱਲਣ ਵਾਲੀ 12 ਮੀਟਰ ਲੰਬੀ ਇਸ ਬੇੜੀ ‘ਚ ਹਾਈਡ੍ਰੋਜੈਟ ਲੱਗਾ ਹੈ ਅਤੇ ਇਹ ਪਾਣੀ ਵਿੱਚ ਆਪਣੀ ਸਟੀਲਥ ਸਮਰੱਥਾ ਵੀ ਕਾਇਮ ਰੱਖਦੇ ਹੋਏ ਵੱਧ ਤੋਂ ਵੱਧ 50 ਨੌਟ ਪ੍ਰਤੀ ਘੰਟਾ (ਕਰੀਬ 92 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫਤਾਰ ਨਾਲ ਚੱਲ ਸਕਦੀ ਹੈ। ਜ਼ਮੀਨ ‘ਤੇ ਪਹੁੰਚ ਕੇ ਇਸ ਦੇ ਹੇਠਲੇ ਹਿੱਸੇ ਤੋਂ ਲੁਕੇ ਪਹੀਏ ਨਿਕਲ ਆਉਂਦੇ ਹਨ ਤੇ ਉਥੇ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰੀਨ ਲਿਜ਼ਾਰਡ ਏਰੀਅਲ ਆਰਮਡ ਡਰੋਨ ਦੀ ਮਦਦ ਨਾਲ ਮਨੁੱਖ ਰਹਿਤ ਜਲ, ਜ਼ਮੀਨ ਅਤੇ ਹਵਾਈ ਹਮਲੇ ਕਰ ਸਕਦੀ ਹੈ।

Show More

Related Articles

Leave a Reply

Your email address will not be published. Required fields are marked *

Close