Canada

ਕੈਨੇਡਾ : ਚਾਰ ਵਿਅਕਤੀਆਂ ਦਾ ਕਤਲ ਕਰਨ ਵਾਲੇ ਨੂੰ ਕੀਤਾ ਗਿਆ ਚਾਰਜ

ਬੀਸੀ, ਪੈਂਟਿਕਟਨ, ਬੀਸੀ ਵਿੱਚ ਚਾਰ ਵਿਅਕਤੀਆਂ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਇੱਕ ਰਿਟਾਇਰਡ ਕਰਮਚਾਰੀ ਨੂੰ ਚਾਰਜ ਕੀਤਾ ਗਿਆ ਹੈ।
ਬੀਸੀ ਦੀ ਪ੍ਰੌਸੀਕਿਊਸ਼ਨ ਸਰਵਿਸ ਦੇ ਡੈਨ ਮੈਕਲਾਫਲਿਨ ਨੇ ਦੱਸਿਆ ਕਿ 68 ਸਾਲਾ ਜੌਹਨ ਬ੍ਰਿਟੇਨ ਉੱਤੇ ਫਰਸਟ ਡਿਗਰੀ ਮਰਡਰ ਦੇ ਤਿੰਨ ਚਾਰਜ ਤੇ ਸੈਕਿੰਡ ਡਿਗਰੀ ਮਰਡਰ ਦਾ ਇੱਕ ਚਾਰਜ ਲੱਗਿਆ ਹੈ। ਮੇਅਰ ਜੌਹਨ ਵਾਸੀਲਾਕੀ ਨੇ ਦੱਸਿਆ ਕਿ ਬ੍ਰਿਟੇਨ ਨੇ ਸਿਟੀ ਦੇ ਇੰਜੀਨੀਅਰਿੰਗ ਵਿਭਾਗ ਵਿੱਚ ਕਈ ਸਾਲ ਤੱਕ ਕੰਮ ਕੀਤਾ ਤੇ ਫਿਰ ਉਹ ਰਿਟਾਇਰ ਹੋ ਗਿਆ। ਉਨ੍ਹਾਂ ਆਖਿਆ ਕਿ ਬ੍ਰਿਟੇਨ ਉੱਤੇ ਇਹ ਚਾਰਜ ਲੱਗਣ ਤੋਂ ਉਹ ਕਾਫੀ ਦੁਖੀ ਹਨ। ਉਨ੍ਹਾਂ ਨਿਊਜ਼ ਕਾਨਫਰੰਸ ਵਿੱਚ ਆਖਿਆ ਕਿ ਉਹ ਬਹੁਤ ਹੀ ਭਲਾ ਵਿਅਕਤੀ ਸੀ ਤੇ ਉਸ ਨੇ ਆਪਣਾ ਕੰਮ ਵੀ ਬਹੁਤ ਵਧੀਆ ਢੰਗ ਨਾਲ ਪੂਰਾ ਕੀਤਾ।
ਪੁਲਿਸ ਨੇ ਦੱਸਿਆ ਕਿ ਬ੍ਰਿਟੇਨ ਨੂੰ ਮੰਗਲਵਾਰ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਹੁਣ 8 ਮਈ ਨੂੰ ਦੁਬਾਰਾ ਉਸ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ। ਆਰਸੀਐਮਪੀ ਸੁਪਰਡੈਂਟ ਟੈੱਡ ਡੀ ਜੈਗਰ ਨੇ ਦੱਸਿਆ ਕਿ ਇਸ ਸ਼ੂਟਿੰਗ ਵਿੱਚ ਮਾਰੇ ਗਏ ਦੋ ਪੁਰਸ਼ ਤੇ ਦੋ ਮਹਿਲਾਵਾਂ ਆਪਣੇ 60ਵਿਆਂ ਤੇ 70ਵਿਆਂ ਵਿੱਚ ਸਨ। ਪਰ ਪੁਲਿਸ ਵੱਲੋਂ ਉਨ੍ਹਾਂ ਦੇ ਸਬੰਧ ਵਿੱਚ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਅਜੇ ਇਸ ਸ਼ੂਟਿੰਗ ਦਾ ਮੰਤਵ ਸਮਝਣ ਦੀ ਕੋਸਿ਼ਸ਼ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦੋਸ਼ੀ ਤੇ ਮਰਨ ਵਾਲੇ ਇੱਕ ਦੂਜੇ ਨੂੰ ਜਾਣਦੇ ਸਨ।
ਜੈਗਰ ਨੇ ਦੱਸਿਆ ਕਿ ਸੋਮਵਾਰ ਨੂੰ ਸਵੇਰੇ 10:30 ਵਜੇ ਉਨ੍ਹਾਂ ਨੂੰ ਕਾਲ ਆਈ ਤੇ ਸੰਭਾਵੀ ਸ਼ੂਟਿੰਗ ਦੀ ਗੱਲ ਉਨ੍ਹਾਂ ਨੂੰ ਦੱਸੀ ਗਈ। ਪੁਲਿਸ ਨੇ ਦੱਸਿਆ ਕਿ ਹੀਲਜ਼ ਐਵਨਿਊ ਉੱਤੇ ਸ਼ੂਟਿੰਗ ਤੋਂ ਬਾਅਦ ਮਸ਼ਕੂਕ ਪੰਜ ਕਿਲੋਮੀਟਰ ਡਰਾਈਵ ਕਰਕੇ ਕੌਰਨਵਾਲਾ ਡਰਾਈਵ ਪਹੁੰਚਿਆ ਤੇ ਉੱਥੇ ਤਿੰਨ ਹੋਰਨਾਂ ਵਿਅਕਤੀਆਂ ਉੱਤੇ ਉਸ ਨੇ ਹਮਲਾ ਕੀਤਾ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਇੱਕ ਵਿਅਕਤੀ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ।

Show More

Related Articles

Leave a Reply

Your email address will not be published. Required fields are marked *

Close