International

ਮਾਊਂਟ ਐਵਰੈਸਟ ਨੇੜੇ ਹਵਾਈ ਹਾਦਸੇ ’ਚ 3 ਮਰੇ, 4 ਫੱਟੜ

ਨੇਪਾਲ ਦੇ ਮਾਊਂਟ ਐਵਰੈਸਟ ਖੇਤਰ ਵਿੱਚ ਸਥਿਤ ਇੱਕੋ–ਇੱਕ ਹਵਾਈ ਅੱਡੇ ਉੱਤੇ ਇੱਕ ਹਵਾਈ ਜਹਾਜ਼ ਨੂੰ ਵਾਪਰੇ ਹਾਦਸੇ ’ਚ ਤਿੰਨ ਵਿਅਕਤੀ ਮਾਰੇ ਗਏ ਹਨ ਤੇ ਚਾਰ ਹੋਰ ਜ਼ਖ਼ਮੀ ਹੋ ਗਏ ਹਨ। ਚਸ਼ਮੀਦ ਗਵਾਹਾਂ ਮੁਤਾਬਕ ਹਵਾਈ ਜਹਾਜ਼ ਜਦੋਂ ਰਵਾਨਗੀ ਪਾ ਰਿਹਾ ਸੀ, ਤਾਂ ਉਸ ਦੀ ਟੱਕਰ ਹਵਾਈ ਅੱਡੇ ਉੱਤੇ ਖੜ੍ਹੇ ਹੈਲੀਕਾਪਟਰ ਨਾਲ ਹੋ ਗਈ।
ਹਾਦਸਾਗ੍ਰਸਤ ਹਵਾਈ ਜਹਾਜ਼ ‘ਸੁਮਿੱਤ ਏਅਰ’ ਨਾਂਅ ਦੀ ਏਅਰਲਾਈਨਜ਼ ਦਾ ਸੀ। ਉਹ ਲੁਕਲਾ ਹਵਾਈ ਅੱਡੇ ਤੋਂ ਉਡਾਣ ਭਰਨ ਦਾ ਜਤਨ ਕਰ ਰਿਹਾ ਸੀ। ਉਸ ਨੇ ਕਾਠਮੰਡੂ ਜਾਣਾ ਸੀ। ਇਹ ਜਾਣਕਾਰੀ ਨੇਪਾਲ ਦੇ ਹਵਾਬਾਜ਼ੀ ਮਾਮਲਿਆਂ ਦੇ ਅਧਿਕਾਰੀ ਰਾਜ ਕੁਮਾਰ ਛੇਤਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸੇ ਕਾਰਨ ਕਰਕੇ ਹਵਾਈ ਜਹਾਜ਼ ਰਨਵੇਅ ਤੋਂ ਤਿਲਕ ਗਿਆ ਤੇ ਮਨਾਂਗ ੲੈਅਰ ਦੇ ਹੈਲੀਕਾਪਟਰ ਵਿੱਚ ਜਾ ਵੱਜਾ।
ਇਹ ਦੋਵੇਂ ਹਾਦਸਾਗ੍ਰਸਤ ਵਾਹਨ ਪ੍ਰਾਈਵੇਟ ਏਅਰਲਾਈਨਜ਼ ਦੇ ਸਨ। ਇਹ ਸੈਲਾਨੀਆਂ ਤੇ ਸਥਾਨਕ ਨਿਵਾਸੀਆਂ ਨੂੰ ਨੇਪਾਲ ਦੇ ਦੂਰ–ਦੁਰਾਡੇ ਦੇ ਇਲਾਕਿਆਂ ਤੱਕ ਲਿਜਾਂਦੇ ਸਨ।
ਜ਼ਖ਼ਮੀਆਂ ਨੂੰ ਹੈਲੀਕਾਪਟਰ ਰਾਹੀਂ ਕਾਠਮੰਡੂ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਨੇਪਾਲ ਪੁਲਿਸ ਦੇ ਬੁਲਾਰੇ ਉੱਤਮ ਰਾਜ ਸੁਬੇਦੀ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਹਵਾਈ ਜਹਾਜ਼ ਦਾ ਪਾਇਲਟ ਤੇ ਹੈਲੀਕਾਪਟਰ ਕੋਲ ਡਿਊਟੀ ਉੱਤੇ ਖੜ੍ਹੇ ਦੋ ਪੁਲਿਸ ਅਧਿਕਾਰੀ ਸ਼ਾਮਲ ਹਨ। ਚਾਰ ਯਾਤਰੀ ਤੇ ਇੱਕ ਫ਼ਲਾਈਟ ਅਟੈਂਡੈਂਟ ਸਹੀ ਸਲਾਮਤ ਹਨ।

ਲੁਕਲਾ ਦੁਨੀਆ ਦੇ ਸਭ ਤੋਂ ਉਚੇਰੇ ਪਰਬਤ ਐਵਰੈਸਟ ਦਾ ਗੇਟਵੇਅ ਮੰਨਿਆ ਜਾਂਦਾ ਹੈ। ਇੱਥੇ ਸੈਲਾਨੀ ਵੱਡੀ ਗਿਣਤੀ ਵਿੱਚ ਆਉਂਦੇ ਹਨ।

Show More

Related Articles

Leave a Reply

Your email address will not be published. Required fields are marked *

Close