International
ਵਿਸ਼ਵ ਦੇ ਸਭ ਤੋਂ ਵੱਡੇ ਹਵਾਈ ਜਹਾਜ਼ ਨੇ ਭਰੀ ਪਹਿਲੀ ਉਡਾਣ, ਪੁਲਾੜ ’ਚ ਉੱਪਗ੍ਰਹਿ ਵੀ ਛੱਡ ਸਕਦੈ
ਵਿਸ਼ਵ ਦੇ ਸਭ ਤੋਂ ਵੱਡੇ ਹਵਾਈ ਜਹਾਜ਼ ਨੇ ਕੱਲ੍ਹ ਅਮਰੀਕੀ ਸੂਬੇ ਕੈਲੀਫ਼ੋਰਨੀਆ ਤੋਂ ਪਹਿਲੀ ਉਡਾਣ ਭਰੀ। ਇਸ ਜਹਾਜ਼ ਦੀ ਖ਼ਾਸੀਅਤ ਇਹ ਵੀ ਹੈ ਕਿ ਇਹ ਪੁਲਾੜ ’ਚ ਰਾਕੇਟ ਤੇ ਉੱਪਗ੍ਰਹਿ ਤੱਕ ਛੱਡ ਸਕਦਾ ਹੈ।
ਇਸ ਹਵਾਈ ਜਹਾਜ਼ ਵਿੱਚ ਦੋ ਫ਼ਿਊਜ਼ਲੇਜਸ ਤੇ ਛੇ ਬੋਇੰਗ 747 ਇੰਜਣ ਫ਼ਿੱਟ ਹਨ। ਕੱਲ੍ਹ ਇਹ ਮੋਜੇਵ ਰੇਗਿਸਤਾਨ ਉੱਤੇ ਲਗਭਗ ਢਾਈ ਘੰਟੇ ਉੱਡਿਆ।
ਇਹ ਹਵਾਈ ਜਹਾਜ਼ ਸਕੇਲਡ ਕੰਪੋਜ਼ਿਟਸ ਨਾਂਅ ਦੀ ਇੰਜੀਨੀਅਰਿੰਗ ਕੰਪਨੀ ਨੇ ਤਿਆਰ ਕੀਤਾ ਹੈ। ਇਸ ਦੇ ਪਰ ਕਿਸੇ ਫ਼ੁੱਟਬਾਲ ਦੇ ਮੈਦਾਨ ਤੋਂ ਵੀ ਜ਼ਿਆਦਾ ਦੂਰ ਤੱਕ ਫੈਲੇ ਹੋਏ ਹਨ ਤੇ ਏਅਰਬੱਸ ਏ380 ਤੋਂ ਡੇਢ ਗੁਣਾ ਵੱਡੇ ਹਨ। ਇਸ ਜਹਾਜ਼ ਦੇ ਪਰਾਂ ਦਾ ਫੈਲਾਅ 117 ਮੀਟਰ ਤੱਕ ਹੈ।ਕੱਲ੍ਹ ਪਰੀਖਣ ਸਮੇਂ ਇਸ ਦੀ ਰਫ਼ਤਾਰ 304 ਕਿਲੋਮੀਟਰ (189 ਮੀਲ) ਪ੍ਰਤੀ ਘੰਟਾ ਸੀ ਤੇ ਇਹ 17,000 ਫ਼ੁੱਟ (5,182 ਮੀਟਰ) ਦੀ ਉਚਾਈ ਤੱਕ ਗਿਆ।
ਸਟ੍ਰੈਟੋਲਾਂਚ ਦੇ ਸੀਈਓ ਜੀਨ ਫ਼ਲੌਇਡ ਨੇ ਇਸ ਪਹਿਲੀ ਪਰੀਖਣ ਉਡਾਣ ਨੂੰ ਬਹੁਤ ਸ਼ਾਨਦਾਰ ਕਰਾਰ ਦਿੱਤਾ।