Sports

ਉਲੰਪਿਕ ਵਿੱਚ ਸੋਨਾ ਜਿੱਤਣ ਵਾਲਾ ਬਰਮੂਡਾ ਸਭ ਤੋਂ ਛੋਟਾ ਦੇਸ਼ ਬਣ ਗਿਆ

ਟੋਕੀਉ-  ਟੋਕੀਉ ਉਲੰਪਿਕ ਵਿੱਚ ਕੱਲ੍ਹ ਇੱਕ ਹੈਰਾਨ ਕਰ ਦੇਣ ਵਾਲਾ ਦਿਨ ਰਿਹਾ। ਉਸ ਦਿਨ ਦੋ ਵੱਡੀਆਂ ਘਟਨਾਵਾਂ ਵਾਪਰੀਆਂ। ਸਿਰਫ਼ 63 ਹਜ਼ਾਰ ਦੀ ਆਬਾਦੀ ਵਾਲਾ ਬਰਮੂਡਾ ਉਲੰਪਿਕ ਸੋਨ ਤਮਗ਼ਾ ਜਿੱਤਣ ਵਾਲਾ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਬਣ ਗਿਆ। ਓਥੋਂ ਦੀ ਫ਼ਲੋਰਾ ਡਫ਼ੀ ਨੇ ਟ੍ਰਾਈਥਲਨ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਿਆ। ਦੂਜੇ ਪਾਸੇ ਵਿਸ਼ਵ ਦੀ ਸਭ ਤੋਂ ਵਧੀਆ ਜਿਮਨਾਸਟ ਸਿਮੋਨ ਬਿਲੇਸ ਨੇ ਫ਼ਾਈਨਲ ਮੈਚ ਤੋਂ ਪਹਿਲਾਂ ਮਾਨਸਿਕ ਸਿਹਤ ਕਾਰਨ ਆਪਣਾ ਨਾਮ ਵਾਪਸ ਲੈ ਲਿਆ ਅਤੇ ਉਸ ਦੀ ਟੀਮ ਨੂੰ ਇਸ ਦਾ ਨਤੀਜਾ ਭੁਗਤਣਾ ਪਿਆ।
24 ਸਾਲਾ ਅਮਰੀਕੀ ਜਿਮਨਾਸਟ ਨੂੰ ਖੇਡ ਦੇ ਸਰਬੋਤਮ ਖ਼ਿਡਾਰੀਆਂ ਵਿੱਚ ਗਿਣਿਆ ਜਾਂਦਾ ਹੈ। ਬਿਲੇਸ ਚਾਰ ਵਾਰ ਉਲੰਪਿਕ ਸੋਨ ਤਮਾਗਾ ਜਿੱਤ ਚੁੱਕੀ ਹੈ। ਉਹ ਦੁਨੀਆ ਦੀ ਇਕਲੌਤੀ ਔਰਤ ਹੈ, ਜਿਸ ਨੇ ਪੰਜ ਵਿਸ਼ਵ ਆਲਰਾਊਂਡਰ ਖ਼ਿਤਾਬ ਜਿੱਤੇ ਹਨ। ਉਲੰਪਿਕ ਵਿੱਚ ਉਹ ਵਾਲਟ ਦੇ ਦੌਰਾਨ ਛਾਲ ਮਾਰਨ ਪਿੱਛੋਂ ਇੱਕ ਟਰੇਨਰ ਨਾਲ ਟਕਰਾ ਗਈ, ਜਿਸ ਤੋਂ ਬਾਅਦ ਉਸ ਨੂੰ ਡਾਕਟਰਾਂ ਕੋਲ ਜਾਣਾ ਪਿਆ। ਕੁਝ ਸਮੇਂ ਬਾਅਦ ਜਦੋਂ ਬਿਲੇਸ ਵਾਪਸ ਆਈ ਤਾਂ ਉਸ ਦੀ ਸੱਜੀ ਲੱਤ ਉੱਤੇ ਪੱਟੀ ਬੰਨ੍ਹੀ ਹੋਈ ਸੀ। ਉਹ ਆਪਣੀ ਟੀਮ ਨੂੰ ਗਲੇ ਮਿਲੀ। ਅਮਰੀਕੀ ਟੀਮ ਲਗਾਤਾਰ ਤੀਸਰਾ ਸੋਨ ਤਮਗ਼ਾ ਨਹੀਂ ਜਿੱਤ ਸਕੀ ਅਤੇ ਚਾਂਦੀ ਦੇ ਤਮਗ਼ੇ ਨਾਲ ਸੰਤੁਸ਼ਟ ਹੋਣਾ ਪਿਆ।

Show More

Related Articles

Leave a Reply

Your email address will not be published. Required fields are marked *

Close