canada

ਟਰੂਡੋ ਨੇ ਵਿਸਾਖੀ ਦੇ ਮੌਕੇ ਦੁਨੀਆ ‘ਚ ਵੱਸ ਰਹੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ

ਓਟਾਵਾ – ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਦੇ ਮੌਕੇ ਦੁਨੀਆ ‘ਚ ਵੱਸ ਰਹੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਕ ਵੀਡੀਓ ਜਾਰੀ ਕਰ ਕਿਹਾ, ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਪੀ ਵਿਸਾਖੀ ਸਾਰਿਆਂ ਨੂੰ। 320 ਸਾਲ ਪਹਿਲਾਂ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦਾ ਸਥਾਪਨਾ ਕੀਤੀ ਸੀ। ਇਹ ਦਿਨ ਸਿੱਖੀ ਇਤਿਹਾਸ ‘ਚ ਸਭ ਤੋਂ ਅਹਿਮ ਦਿਨ ਹੈ। ਇਹ ਸਾਲ ਵੀ ਸਿੱਖ ਭਾਈਚਾਰੇ ਲਈ ਸਭ ਤੋਂ ਮਹੱਤਵਪੂਰਣ ਰਹੇਗਾ, ਕਿਉਂਕਿ 15 ਅਪ੍ਰੈਲ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਹਾੜਾ ਪੂਰੀ ਦੁਨੀਆ ‘ਚ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਵਿਸਾਖੀ ਇਕ ਅਜਿਹਾ ਮੌਕਾ ਹੈ ਜਦੋਂ ਅਸੀਂ ਆਪਣੇ ਪਿਆਰਿਆਂ ਨਾਲ ਗੁਰੂਦੁਆਰਿਆਂ ਅਤੇ ਨਗਰ ਕੀਰਤਨਾਂ ‘ਚ ਇਕੱਠੇ ਹੋ ਜਸ਼ਨ ਮਨਾਉਂਦੇ ਹੋ। ਮੈਂ ਆਪਣੇ ਪਰਿਵਾਰ ਵੱਲੋਂ ਦੁਨੀਆ ਭਰ ‘ਚ ਵੱਸਦੇ ਸਿੱਖਾਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੰਦਾ ਹਾਂ। ਵੀਡੀਓ ਦੇ ਆਖਿਰ ‘ਚ ਉਨ੍ਹਾਂ ਨੇ ਪੰਜਾਬੀ ‘ਚ ‘ਵਿਸਾਖੀ ਦੀਆਂ ਲੱਖ-ਲੱਖ ਵਧੀਆਂ ਦਿੱਤੀਆਂ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਦਾ ਜੈਕਾਰਾ ਛੱਡਿਆ।
ਇਸ ਤੋਂ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਮੰਤਰੀ ਹਰਜੀਤ ਸੱਜਣ ਨੇ ਵੈਨਕੂਵਰ ‘ਚ ਹੋਈ ਵਿਸਾਖੀ ਪਰੇਡ ‘ਚ ਹਿੱਸਾ ਲਿਆ।

Show More

Related Articles

Leave a Reply

Your email address will not be published. Required fields are marked *

Close