National

ਕੇਜਰੀਵਾਲ ਨੇ ਕਾਂਗਰਸ ਨਾਲ ਗਠਜੋੜ ਕਰਨ ਨੂੰ ਲੈ ਕੇ ਦੱਸੀ ਮਜਬੂਰੀ

ਲੋਕ ਸਭਾ ਚੋਣਾਂ ਚ ਕਾਂਗਰਸ ਦੇ ਨਾਲ ਗਠਜੋੜ ਨੂੰ ਲੈ ਕੇ ਬਰਕਰਾਰ ਭੰਬਲਭੁਸੇ ਵਿਚਾਲੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਤਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਤੋਂ ਦੇਸ਼ ਨੂੰ ਬਚਾਉਣ ਲਈ ਕੁਝ ਵੀ ਕਰ ਸਕਦੀ ਹੈ।
ਕੇਜਰੀਵਾਲ ਨੇ ਲੋਕ ਸਭਾ ਚੋਣਾਂ ਚ ਈਵੀਐਮ ਦੇ ਠੀਕ ਢੰਗ ਨਾਲ ਕੰਮ ਨਾ ਕਰਨ ਦੇ ਮੁੱਦੇ ਤੇ ਵਿਰੋਧੀ ਪਾਰਟੀਆਂ ਨਾਲ ਚਰਚਾ ਕਰਨ ਮਗਰੋਂ ਕੇਜਰੀਵਾਲ ਇੱਥੇ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ।
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਦੇਸ਼ ਖਤਰੇ ਚ ਹੈ। ਅਸੀਂ ਇਸ ਨੂੰ ਬਚਾਉਣ ਲਈ ਕੁਝ ਵੀ ਕਰਾਂਗੇ। ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਤੋਂ ਦੇਸ਼ ਨੂੰ ਬਚਾਉਣ ਲਈ ਸਾਡੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ।
ਇਸ ਮੌਕੇ ਕਾਂਗਰਸੀ ਆਗੂ ਤੇ ਸੀਨੀਅਰ ਵਕੀਲ ਕਪਿਲ ਸਿੱਬਲ ਵੀ ਮੌਜੂਦ ਸਨ। ਸਿੱਬਲ ਨੇ ਆਪ ਨਾਲ ਗਠਜੋੜ ਦੇ ਸਵਾਲ ਤੋਂ ਟਾਲਾ ਵੱਟ ਲਿਆ ਤੇ ਇਹ ਕਹਿੰਦਿਆਂ ਗੇਂਦੇ ਕੇਜਰੀਵਾਲ ਦੇ ਪਾਲੇ ਚ ਪਾ ਦਿੱਤੀ ਕਿ ਉਹ ਬੇਹਤਰ ਜਾਣਦੇ ਹਨ। ਸਿੱਬਲ ਨੇ ਕਿਹਾ, ਗਠਜੋੜ ਕਰਨ ਬਾਰੇ ਕੇਜਰੀਵਾਲ ਨੂੰ ਪੁੱਛੋ। ਉਹ ਸਾਡੇ ਕੋਲੋਂ ਬੇਹਤਰ ਜਾਣਦੇ ਹਨ।
ਦੂਜੇ ਪਾਸੇ ਆਗੂ ਅਭਿਸ਼ੇਕ ਮਨੁ ਸਿੰਘਵੀ ਨੇ ਕਿਹਾ, ‘ਤੁਸੀਂ ਕਾਂਗਰਸ ਦਾ ਪੱਖ ਜਾਣਦੇ ਹੋ। ਦਿੱਲੀ ਚ ਲਗਭਗ ਗਠਜੋੜ ਹੋ ਗਿਆ ਸੀ ਪਰ ਇਸ ਨੂੰ ਹੋਰਨਾਂ ਸੂਬਿਆਂ ਨਾਲ ਜੋੜਨਾ ਸਹੀ ਨਹੀਂ।’
ਦੱਸਣਯੋਗ ਹੇ ਕਿ ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਗਠਜੋੜ ’ਤੇ ਭੰਬਲਭੁਸਾ ਬਣਿਆ ਹੋਇਆ ਹੈ। ਦਿੱਲੀ ਅਤੇ ਹਰਿਆਣਾ ਚ ਸੀਟਾਂ ਦੀ ਵੰਡ ਨੂੰ ਲੈ ਕੇ ਦੋਨਾਂ ਪਾਰਟੀਆਂ ਦਾ ਆਪਸੀ ਸਮਝੌਤਾ ਨਾ ਹੋ ਸਕਣ ਮਗਰੋਂ ਦੋਨਾਂ ਪਰਟੀਆਂ ਦੀ ਗੱਲਬਾਤ ਠੰਢੀ ਪੈਂਦੀ ਨਜ਼ਰ ਆ ਰਹੀ ਸੀ। ਕਾਂਗਰਸ ਦੇ ਦਿੱਲੀ ਇੰਚਾਰਜ ਪੀਸੀ ਚਾਕੋ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਕਾਂਗਰਸ ਦਿੱਲੀ ਚ ਇਕੱਲਿਆਂ ਚੋਣਾਂ ਲੜੇਗੀ, ਕਿਉਂਕਿ ਆਪ ਨੇ ਗੈਰ–ਵਿਵਾਰਿਕ ਪੱਖ ਵਰਤ ਲਿਆ ਹੈ।

Show More

Related Articles

Leave a Reply

Your email address will not be published. Required fields are marked *

Close