Canada

ਓਨਟਾਰੀਓ ਦੀ ਪੀ. ਸੀ. ਪਾਰਟੀ ਸਰਕਾਰ ਵੱਲੋਂ ਆਪਣੇ ਪਹਿਲੇ ਬਜਟ ‘ਚ 163.4 ਅਰਬ ਡਾਲਰ ਖ਼ਰਚ ਕਰਨ ਦਾ ਐਲਾਨ

ਟੋਰਾਂਟੋ – ਓਨਟਾਰੀਓ ਦੀ ਪੀ. ਸੀ. ਪਾਰਟੀ ਸਰਕਾਰ ਨੇ ਆਪਣੇ ਪਹਿਲੇ ਬਜਟ ‘ਚ 163.4 ਅਰਬ ਡਾਲਰ ਖ਼ਰਚ ਕਰਨ ਦਾ ਐਲਾਨ ਕਰਦਿਆਂ ਆਪਣੇ ਆਲੋਚਕਾਂ ਨੂੰ ਸ਼ਕਲ ਦਿਖਾਉਣ ਜੋਗਾ ਵੀ ਨਹੀਂ ਛੱਡਿਆ। ਬਜਟ ‘ਚ ਆਮ ਲੋਕਾਂ ਅਤੇ ਕਾਰੋਬਾਰੀਆਂ ‘ਤੇ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ ਸਗੋਂ ਮਾਪਿਆਂ, ਬਜ਼ੁਰਗਾਂ ਅਤੇ ਕਾਰੋਬਾਰ ਮਾਲਕਾਂ ਦੀ ਆਰਥਿਕ ਮਦਦ ਦੇ ਉਪਾਅ ਕੀਤੇ ਗਏ ਹਨ। ਵਿੱਤ ਮੰਤਰੀ ਵਿਕ ਫ਼ੈਡਲੀ ਨੇ ਬਜਟ ਪੇਸ਼ ਕਰਦਿਆਂ ਆਖਿਆ ਕਿ ਓਨਟਾਰੀਓ ਚਾਈਲਡ ਕੇਅਰ ਐਕਸੈਸ ਐਂਡ ਰਿਲੀਫ਼ ਫ਼ਰੌਮ ਐਕਸਪੈਂਸਿਜ਼ (ਕੇਅਰ) ਯੋਜਨਾ ਤਹਿਤ ਦਰਮਿਆਨੀ ਆਮਦਨ ਵਾਲੇ ਪਰਿਵਾਰ 16 ਸਾਲ ਤੱਕ ਦੇ ਬੱਚਿਆਂ ਦੀ ਸੰਭਾਲ ‘ਤੇ ਹੋਣ ਵਾਲੇ ਖ਼ਰਚੇ ਦਾ 75 ਫ਼ੀ ਸਦੀ ਤੱਕ ਸੂਬਾ ਸਰਕਾਰ ਤੋਂ ਪ੍ਰਾਪਤ ਕਰ ਸਕਣਗੇ ਪਰ ਵੱਧ ਤੋਂ ਵੱਧ 6,000 ਹਜ਼ਾਰ ਡਾਲਰ ਸਾਲਾਨਾ ਤੱਕ ਹੀ ਮਿਲਣਗੇ। ਸਰੀਰਕ ਤੌਰ ‘ਤੇ ਅਪਾਹਜ ਬੱਚਿਆਂ ਦੇ ਮਾਮਲੇ ‘ਚ ਮਾਪਿਆਂ ਨੂੰ 8,250 ਡਾਲਰ ਤੱਕ ਦੀ ਰਕਮ ਮਿਲੇਗੀ। ਬਜ਼ੁਰਗਾਂ ਦੇ ਮਾਮਲੇ ‘ਚ 32,300 ਡਾਲਰ ਸਾਲਾਨਾ ਤੱਕ ਦੀ ਆਮਦਨ ਵਾਲੇ ਜੋੜਿਆਂ ਨੂੰ ਆਉਂਦੀਆਂ ਗਰਮੀਆਂ ਤੋਂ ਦੰਦਾਂ ਦੇ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ। ਇਕਹਿਰੇ ਬਜ਼ੁਰਗ ਦੇ ਮਾਮਲੇ ‘ਚ ਆਮਦਨ ਦੀ ਹੱਦ 19,300 ਡਾਲਰ ਰੱਖੀ ਗਈ ਹੈ। ਡਗ ਫ਼ੋਰਡ ਸਰਕਾਰ ਨੇ ਬਜਟ ‘ਚ ਆਟੋ ਬੀਮਾ ਦਰਾਂ ਘਟਾਉਣ ਦਾ ਇੱਛਾ ਵੀ ਜ਼ਾਹਰ ਕੀਤੀ ਹੈ ਪਰ ਇਹ ਨਹੀਂ ਦੱਸਿਆ ਗਿਆ ਕਿ ਬੀਮਾ ਦਰਾਂ ‘ਚ ਕਿੰਨੀ ਕਟੌਤੀ ਕੀਤੀ ਜਾਵੇਗੀ ਅਤੇ ਕਦੋਂ ਤੱਕ ਨਵੀਆਂ ਦਰਾਂ ਲਾਗੂ ਹੋ ਜਾਣਗੀਆਂ। ਸਰਕਾਰ ਨੇ ਕਿਹਾ ਕਿ ਉਹ ਲਾਲਫ਼ੀਤਾਸ਼ਾਹੀ ਖ਼ਤਮ ਕਰਨਾ ਚਾਹੁੰਦੀ ਹੈ ਅਤੇ ਨਵਾਂ ਡਰਾਈਵਰ ਕੇਅਰ ਕਾਰਡ ਪੇਸ਼ ਕਰਨ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close