Canada

ਕੈਨੇਡਾ ਦੇ ਕਾਲਜਾਂ ਵਲੋਂ ਕਲਾਸਾਂ ‘ਚ ਪੜ੍ਹਾਈ ਸ਼ੁਰੂ ਕਰਵਾਉਣ ਦੀ ਤਿਆਰੀ

ਕੈਲਗਰੀ (ਦੇਸ ਪੰਜਾਬ ਟਾਈਮਜ਼)-  ਕੈਨੇਡਾ ਦੀਆਂ ਜ਼ਿਆਦਾਤਰ ਯੂਨੀਵਰਸਿਟੀਜ਼ ਨੇ ਸਤੰਬਰ ਤੋਂ ਕਲਾਸਾਂ ਸ਼ੁਰੂ ਕਰਨ ਦਾ ਐਲਾਨ ਕਰ ਦਿਤਾ ਹੈ ਜਿਸ ਮਗਰੋਂ ਕੌਮਾਂਤਰੀ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਜੋ ਹਾਲੇ ਤੱਕ ਕੈਨੇਡਾ ਨਹੀਂ ਪਹੁੰਚ ਸਕੇ ਅਤੇ ਆਨਲਾਈਨ ਕਲਾਸਾਂ ਲਾਉਣ ਲਈ ਮਜਬੂਰ ਹਨ। ਪੋਸਟ ਸੈਕੰਡਰੀ ਵਿਦਿਅਕ ਸੰਸਥਾਵਾਂ ਨੂੰ ਪੂਰੀ ਉਮੀਦ ਹੈ ਕਿ ਸਤੰਬਰ ਤੱਕ ਵੈਕਸੀਨੇਸ਼ਨ ਦਾ ਕੰਮ ਮੁਕੰਮਲ ਹੋ ਜਾਵੇਗਾ ਅਤੇ ਕਲਾਸਾਂ ਆਮ ਵਾਂਗ ਸ਼ੁਰੂ ਕੀਤੀਆਂ ਜਾ ਸਕਣਗੀਆਂ। ਮੌਜੂਦਾ ਸਮੇਂ ਵਿਚ ਲਾਗੂ ਆਵਾਜਾਈ ਬੰਦਿਸ਼ਾਂ ਤਹਿਤ ਸਿਰਫ਼ ਉਨ੍ਹਾਂ ਵਿਦਿਅਕ ਸੰਸਥਾਵਾਂ ਵਿਚ ਦਾਖ਼ਲਾ ਲੈਣ ਵਾਲੇ ਕੌਮਾਂਤਰੀ ਵਿਦਿਆਰਥੀ ਕੈਨੇਡਾ ਆ ਸਕਦੇ ਹਨ ਜਿਨ੍ਹਾਂ ਨੂੰ ਵਾਇਰਸ ਦੇ ਟਾਕਰੇ ਲਈ ਕੀਤੇ ਪ੍ਰਬੰਧਾਂ ਦੇ ਮੱਦੇਨਜ਼ਰ ਫ਼ੈਡਰਲ ਸਰਕਾਰ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਪਿਛਲੇ ਸਾਲ ਨਵੰਬਰ ਦੌਰਾਨ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ 2018-19 ਦੇ ਅਕਾਦਮਿਕ ਵਰ੍ਹੇ ਦੌਰਾਨ ਦਾਖ਼ਲਾ ਲੈਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਵਿਚੋਂ ਦੋ-ਤਿਹਾਈ ਨੇ ਯੂਨੀਵਰਸਿਟੀਆਂ ਵਿਚ ਪੜ੍ਹਾਈ ਨੂੰ ਤਰਜੀਹ ਦਿਤੀ।

ਦੇਸ਼ ਭਰ ‘ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਉਪਰ ਨਿਰਭਰ ਕਾਲਜ ਅਤੇ ਯੂਨੀਵਰਸਿਟੀਆਂ ਦੇ ਪ੍ਰਬੰਧਕਾਂ ਵਲੋਂ ਅਕਤੂਬਰ 2021 ਦੇ ਸਮੈਸਟਰ ਆਨਲਾਈਨ ਅਤੇ ਕੈਂਪਸ ਕਲਾਸਾਂ ਵਜੋਂ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਅਕਤੂਬਰ ਤੋਂ ਕੈਂਪਸ ਖੁੱਲ੍ਹ ਜਾਣ ਦੀ ਆਸ ਰੱਖੀ ਜਾ ਰਹੀ ਹੈ | ਇਸ ਦੇ ਨਾਲ ਹੀ ਪਿਛਲੇ ਸਾਲ ਦੇ ਸ਼ੁਰੂ ਤੋਂ ਜੋ ਵਿਦਿਆਰਥੀ ਤੇ ਵਿਦਿਆਰਥਣਾਂ ਕੈਨੇਡਾ ਦੇ ਵਿਦਿਅਕ ਅਦਾਰੇ ‘ਚ ਦਾਖਲਾ ਲੈ ਕੇ ਵਿਦੇਸ਼ਾਂ ਵਿੱਚ ਆਪਣੇ ਘਰਾਂ ਤੋਂ ਆਨਲਾਈਨ ਪੜ੍ਹਨਾ ਜਾਰੀ ਰੱਖ ਰਹੇ/ਰਹੀਆਂ ਹਨ ਉਹ ਅਗਲੇ ਮਹੀਨਿਆਂ ਦੌਰਾਨ ਕੈਨੇਡਾ ਪਹੁੰਚ ਕੇ ਪੋਸਟ ਗਰੈਜੂਏਸ਼ਨ ਵਰਕ ਪਰਮਿਟ ਦੇ ਹੱਕਦਾਰ ਹੋਣਗੇ ਅਤੇ ਵਾਇਰਸ ਦੀਆਂ ਰੋਕਾਂ ਕਾਰਨ ਕੈਨੇਡਾ ਸਰਕਾਰ ਵਲੋਂ ਇਮੀਗ੍ਰੇਸ਼ਨ ਤੇ ਵੀਜ਼ਾ ਦੇ ਕਾਨੂੰਨਾਂ ‘ਚ ਵੱਧ ਤੋਂ ਵੱਧ ਨਰਮਾਈਆਂ ਦੇ ਐਲਾਨ ਕੀਤੇ ਹੋਏ ਹਨ |

Show More

Related Articles

Leave a Reply

Your email address will not be published. Required fields are marked *

Close