Canada

ਵੈਸਟਨ ਗੋਲੀਕਾਂਡ ਤੇ ਸੜਕ ਹਾਦਸੇ ਦੇ ਸਬੰਧ ਵਿੱਚ ਦੋ ਮਸ਼ਕੂਕਾਂ ਨੂੰ ਕੀਤਾ ਗਿਆ ਚਾਰਜ, ਦੋ ਹੋਰਨਾਂ ਦੀ ਭਾਲ ਤੇਜ਼

ਟੋਰਾਂਟੋ,ਇਸ ਹਫਤੇ ਵੈਸਟਨ ਪਲਾਜਾ ਵਿਖੇ ਵਾਪਰੇ ਗੋਲੀਕਾਂਡ, ਜਿਸ ਤੋਂ ਬਾਅਦ ਸੜਕ ਹਾਦਸਾ ਵੀ ਹੋਇਆ ਸੀ, ਦੇ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਤੇ ਦੋ ਹੋਰਨਾਂ ਦੀ ਪੁਲਿਸ ਭਾਲ ਕਰ ਰਹੀ ਹੈ।
ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾਕ੍ਰਮ ਮੰਗਲਵਾਰ ਨੂੰ ਸਵੇਰੇ 11:15 ਵਜੇ ਹਾਈਵੇਅ 400 ਦੇ ਦੱਖਣ ਵਿੱਚ ਸਥਿਤ ਜੇਨ ਸਟਰੀਨ ਨੇੜੇ ਸਥਿਤ ਪਲਾਜਾ ਤੋਂ ਸੁਰੂ ਹੋਇਆ। ਜਾਰਜ ਫੂਡ ਸਟੋਰ ਉੱਤੇ ਦੋ ਧੜਿਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਪੁਲਿਸ ਨੇ ਆਖਿਆ ਕਿ ਜਦੋਂ ਵਿਵਾਦ ਵਧਿਆ ਦੋਵਾਂ ਧੜਿਆਂ ਨੇ ਹਥਿਆਰ ਕੱਢ ਲਏ ਤੇ ਉਨ੍ਹਾਂ ਨੇ ਇੱਕ ਦੂਜੇ ਉੱਤੇ ਗੋਲੀਆਂ ਚਲਾਉਣੀਆਂ ਸੁਰੂ ਕਰ ਦਿੱਤੀਆਂ।
ਜਾਂਚਕਾਰਾਂ ਅਨੁਸਾਰ ਇੱਕ ਧੜਾ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋਣ ਦੀ ਕੋਸਿਸ ਕਰ ਰਿਹਾ ਸੀ ਕਿ ਉਹ ਜਿਵੇਂ ਹੀ ਪਾਰਕਿੰਗ ਵਾਲੀ ਥਾਂ ਤੋਂ ਬਾਹਰ ਨਿਕਲਣ ਲੱਗੇ ਤਾਂ ਉਨ੍ਹਾਂ ਦੀ ਆਹਮੋ ਸਾਹਮਣੀ ਟੱਕਰ ਸੜਕ ਤੋਂ ਲੰਘ ਰਹੀ ਗੱਡੀ ਨਾਲ ਹੋ ਗਈ। ਉਸ ਗੱਡੀ ਵਿੱਚ ਸਵਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਮਸਕੂਕਾਂ ਨੇ ਪੈਦਲ ਹੀ ਉੱਥੋਂ ਮੁੜ ਭੱਜਣ ਦੀ ਕੋਸਿਸ ਕੀਤੀ ਜਦਕਿ ਦੂਜਾ ਧੜਾ ਵੱਖਰੀ ਗੱਡੀ ਵਿੱਚ ਉੱਥੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ।

Show More

Related Articles

Leave a Reply

Your email address will not be published. Required fields are marked *

Close