Canada

ਅਮਰੀਕਾ-ਕੈਨੇਡਾ ਬਾਰਡਰ ਆਮ ਲੋਕਾਂ ਲਈ ਖੁੱਲ੍ਹਣ ਦੀ ਖਬਰ ਨਾਲ ਕੈਨੇਡੀਆਈ ਲੋਕ ਕਾਫੀ ਉਤਸ਼ਾਹਤ

ਅਲਬਰਟਾ (ਦੇਸ ਪੰਜਾਬ ਟਾਈਮਜ਼)-ਸੰਯੁਕਤ ਰਾਜ ਅਮਰੀਕਾ ਵਿਚ ਪਰਿਵਾਰ ਦੇ ਨਾਲ ਕੈਨੇਡੀਆਈ ਲੋਕਾਂ ਨੇ ਬੁੱਧਵਾਰ ਨੂੰ ਆਪਣੇ ਪਰਿਵਾਰ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਸਰਹੱਦ ਪਾਰ ਡ੍ਰਾਈਵ ਕਰਕੇ ਮਿਲਣ ਦੀ ਸੰਭਾਵਨਾ ’ਤੇ ਖੁਸ਼ੀ ਜ਼ਾਹਿਰ ਕੀਤੀ।
ਬੈਟੀ ਚਾਬੋਰੇਕ ਜੋ ਬੁੱਧਵਾਰ ਨੂੰ 77 ਸਾਲ ਦੀ ਹੋ ਗਈ, ਨੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਕੈਨੇਡੀਆਈ ਲੋਕਾਂ ਦੇ ਲਈ ਪਾਬੰਦੀ ਵਿਚ ਢਿੱਲ ਦੀ ਤੁਲਨਾ ਇਕ ਸੁਪਰ ਜਨਮਦਿਨ ਗਿਫਟ ਦੇ ਰੂਪ ਵਿਚ ਕੀਤੀ। ਉਨ੍ਹਾਂ ਕਿਹਾ ਕਿ ਮੈਂ ਬਹੁਤ ਉਤਸ਼ਾਹਤ ਹਾਂ। ਕਿਉਂਕਿ ਮੈਂ ਬੜੀ ਬੇਸਬਰੀ ਨਾਲ ਇਸ ਪਲ ਦਾ ਇੰਤਜ਼ਾਰ ਕਰ ਰਹੀ ਸੀ।
ਯੂ. ਐਸ. ਯੋਜਨਾ ਜਿਸ ਦਾ ਐਲਾਨ ਪਹਿਲੀ ਵਾਰ ਨਿਊਯਾਰਕ ਦੇ ਕਾਂਗਰਸੀ ਬ੍ਰਾਇਨ ਹਿੰਗਿਸ ਨੇ ਮੰਗਲਵਾਰ ਰਾਤ ਨੂੰ ਕੀਤਾ ਸੀ, ਨਵੰਬਰ ਦੀ ਸ਼ੁਰੂਆਤ ਵਿਚ ਇਹ ਯੋਜਨਾ ਲਾਗੂ ਹੋਣ ਦੀ ਤਿਆਰੀ ਵਿਚ ਹੈ। ਹਾਲਾਂਕਿ ਇਸ ਬਾਰੇ ਕੋਈ ਪੱਕੀ ਤਰੀਕ ਨਹੀਂ ਐਲਾਨੀ ਗਈ ਹੈ। ਇਹ ਵੀ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਮਿਕਸ ਵੈਕਸੀਨ ਖੁਰਾਕ ਹਾਸਲ ਕਰਨ ਵਾਲੇ ਕੈਨੇਡੀਆਈ ਸਰਹੱਦ ਪਾਰ ਕਰਨ ਲਈ ਯੋਗ ਮੰਨੇ ਜਾਣਗੇ ਜਾਂ ਨਹੀਂ। ਪਰ ਫਿਰ ਵੀ ਕੈਨੇਡੀਆਈ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਉਹ ਬਾਰਡਰ ਪਾਰ ਆਪਣਿਆਂ ਨੂੰ ਮਿਲਣ ਲਈ ਉਤਾਵਲੇ ਹਨ। ਹੁਣ ਫੈਸਟੀਵਲ ਸੀਜ਼ਨ ਵਿਚ ਈਸਟਰ, ਕ੍ਰਿਸਮਸ ਅਤੇ ਨਵੇਂ ਸਾਲ ਨੂੰ ਲੋਕ ਮਨਾਉਣ ਦੇ ਲਈ ਯੋਜਨਾਵਾਂ ਬਣਾ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close