Sports

India vs New Zealand: ਕੋਹਲੀ ਦੀ ਕਪਤਾਨੀ ’ਚ ਭਾਰਤ ਵਿਸ਼ਵ ਕੱਪ ਦੀ ਦੌੜ ਤੋਂ ਬਾਹਰ

India vs New Zealand: ਸਾਹ ਰੋਕ ਦੇਣ ਵਾਲੇ ਪਹਿਲੇ ਸੈਮੀਫ਼ਾੲਨਲ ਮੁਕਾਬਲੇ ਚ ਨਿਊਜ਼ੀਲੈਂਡ ਤੋਂ 19 ਦੌੜਾਂ ਨਾਲ ਹਾਰ ਕੇ ਭਾਰਤੀ ਟੀਮ ਵਿਸ਼ਵ ਕੱਭ 2019 ਦੀ ਦੌੜ ਤੋਂ ਬਾਹਰ ਹੋ ਗਈ। ਪੈਂਦੇ ਮੀਂਹ ਦੇ ਮੌਸਮ ਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਸਾਹਮਣੇ 240 ਦੌੜਾਂ ਦਾ ਟੀਚਾ ਰਖਿਆ ਸੀ। ਜਵਾਬ ਚ ਸਾਰੀ ਭਾਰਤੀ ਟੀਮ 221 ਦੌੜਾਂ ’ਤੇ ਹੀ ਢੇਰ ਹੋ ਗਈ ਤੇ ਇਹ ਮੈਚ 19 ਦੌੜਾਂ ਤੋਂ ਹਾਰ ਗਈ। ਅੱਜ ਦੀ ਇਸ ਜਿੱਤ ਨਾਲ ਨਿਊਜ਼ੀਲੈਂਡ ਵਿਸ਼ਵ ਕੱਪ 2019 ਦੇ ਫਾਈਨਲ ਮੁਕਾਬਲੇ ਚ ਪੁੱਜਣ ਵਾਲੀ ਪਹਿਲੀ ਟੀਮ ਬਣ ਗਈ। ਇਹ ਕੀਵੀ ਟੀਮ ਦਾ ਲਗਾਤਾਰ ਦੂਜਾ ਫਾਈਨਲ ਮੈਚ ਹੋਵੇਗਾ, ਇਸ ਤੋਂ ਪਹਿਲਾਂ 2015 ਚ ਵੀ ਨਿਊਜ਼ੀਲੈਂਡ ਖਿਤਾਬੀ ਮੁਕਾਬਲੇ ਤਕ ਪੁੱਜੀ ਸੀ। ਹੁਣ ਦੂਜੇ ਫਾਈਨਲ ਜੇਤੂ ਦਾ ਫੈਸਲਾ 11 ਜੁਲਾਈ ਨੂੰ ਇੰਗਲੈਂਡ-ਆਸਟ੍ਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਮੈਚ ਤੋਂ ਹੋਵੇਗਾ। ਇਸ ਤੋਂ ਪਹਿਲਾਂ ਅੱਜ ਦੇ ਇਸ ਵਿਸ਼ਵ ਕੱਪ ਫ਼ਾਈਨਲ ਮੁਕਾਬਲੇ ਚ ਪੁੱਜਣ ਲਈ ਭਾਰਤੀ ਟੀਮ ਦੀ ਸ਼ੁਰੂਆਤ ਬੇਹਦ ਖਰਾਬ ਰਹੀ। ਚਾਰ ਓਵਰਾਂ ਚ ਹੀ ਭਾਰਤੀ ਕ੍ਰਿਕਟ ਟੀਮ ਨੇ ਆਪਣੇ ਸਿਖਰਲੇ 3 ਬੱਲੇਬਾਜ਼ ਗੁਆ ਦਿੱਤੇ। ਦੂਜੇ ਓਵਰ ਚ ਰੋਹਿਤ ਸ਼ਰਮਾ (1), ਤੀਜੇ ਓਵਰ ਚ ਵਿਰਾਟ ਕੋਹਲੀ (1) ਅਤੇ ਚੌਥੇ ਓਵਰ ਚ ਕੇ ਐਲ ਰਾਹੁਲ (1) ਤੁਰਦੇ ਬਣੇ। ਮੈਟ ਹੈਨਰੀ ਅਤੇ ਟ੍ਰੇਂਟ ਬੋਲਟ ਦੀ ਜੋੜੀ ਨੇ 10ਵੇਂ ਓਵਰ ਚ ਦਿਨੇਸ਼ ਕਾਰਤਿਕ (6) ਨੂੰ ਵੀ ਪਵੇਲੀਅਨ ਦੀ ਰਾਹ ਦਿਖਾ ਦਿੱਤਾ।

Show More

Related Articles

Leave a Reply

Your email address will not be published. Required fields are marked *

Close