Canada

ਕੈਨੇਡਾ: ਫੋਰਡ ਸਰਕਾਰ ਨੂੰ ਵਿਦਿਆਰਥੀ ਲੋਨ ਵਿੱਚ ਤਬਦੀਲੀਆਂ ਨਾ ਕਰਨ ਦੀ ਅਪੀਲ

ਓਟਵਾ ਫੈਡਰਲ ਲੇਬਰ ਮੰਤਰੀ ਵੱਲੋਂ ਓਨਟਾਰੀਓ ਸਰਕਾਰ ਨੂੰ ਆਪਣਾ ਉਹ ਫੈਸਲਾ ਬਦਲਣ ਲਈ ਆਖਿਆ ਜਾ ਰਿਹਾ ਹੈ ਜਿਸ ਵਿੱਚ ਪ੍ਰੋਵਿੰਸੀਅਲ ਅਸਿਸਟੈਂਸ ਪ੍ਰੋਗਰਾਮ ਵਿੱਚ ਤਬਦੀਲੀਆਂ ਕੀਤੇ ਜਾਣ ਦੀ ਗੱਲ ਕੀਤੀ ਗਈ ਹੈ।
ਪੈਟੀ ਹਾਜਦੂ, ਜੋ ਕਿ ਫੈਡਰਲ ਸਟੂਡੈਂਟ ਸਪੋਰਟ ਪ੍ਰੋਗਰਾਮਜ ਦੀ ਨਿਗਰਾਨੀ ਕਰਦੀ ਹੈ, ਨੇ ਪ੍ਰੋਵਿੰਸੀਅਲ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਗ੍ਰੈਜੂਏਸਨ ਤੋਂ ਬਾਅਦ ਥੋੜ੍ਹੇ ਸਮੇਂ ਲਈ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਲੋਨ ਉੱਤੇ ਵਾਧੂ ਦਾ ਵਿਆਜ ਲੈਣਾ ਬੰਦ ਕਰਨ ਦੀ ਆਪਣੇ ਹਮਰੁਤਬਾ ਪ੍ਰੋਵਿੰਸੀਅਲ ਅਧਿਕਾਰੀ ਤੋਂ ਮੰਗ ਕੀਤੀ ਹੈ।
ਜਨਵਰੀ ਵਿੱਚ ਫੋਰਡ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਵਿਦਿਆਰਥੀਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਗ੍ਰੈਜੂਏਸਨ ਮੁਕੰਮਲ ਕਰਨ ਤੋਂ ਬਾਅਦ ਲੋਨ ਲੈਣ ਵਾਲੇ ਵਿਦਆਰਥੀਆਂ ਉੱਤੇ ਪਹਿਲੇ ਛੇ ਮਹੀਨੇ ਲਈ ਵਿਆਜ ਵਸੂਲਿਆ ਜਾਵੇਗਾ। ਦੂਜੇ ਪਾਸੇ ਟਰੂਡੋ ਦੀ ਫੈਡਰਲ ਲਿਬਰਲ ਸਰਕਾਰ ਨੇ ਆਪਣੇ ਮਾਰਚ ਬਜਨ ਵਿੱਚ ਫੈਡਰਲ ਪ੍ਰੋਗਰਾਮ ਵਿੱਚ ਤਬਦੀਲੀਆਂ ਦਾ ਐਲਾਨ ਕਰਦੇ ਸਮੇਂ ਅਜਿਹੀਆਂ ਵਿਆਜ ਦਰਾਂ ਮੁਆਫ ਕਰਨ ਦਾ ਐਲਾਨ ਕੀਤਾ ਸੀ।

Show More

Related Articles

Leave a Reply

Your email address will not be published. Required fields are marked *

Close