International

ਚੰਨ ਨੂੰ ਛੂਹਣ ਤੋਂ 5 ਮਿੰਟ ਪਹਿਲਾਂ ਇਜ਼ਰਾਈਲੀ ਪੁਲਾੜ ਜਹਾਜ਼ ਨੁਕਸਾਨਿਆ

ਚੰਨ ਤੇ ਉਤਰਨ ਤੋਂ ਸਿਰਫ ਕੁਝ ਮਿੰਟਾਂ ਪਹਿਲਾਂ ਇਜ਼ਰਾਈਲ ਦੇ ਪੁਲਾੜ ਜਹਾਜ਼ ਦਾ ਧਰਤੀ ਨਾਲ ਸੰਪਰਕ ਟੁੱਟ ਗਿਆ ਤੇ ਉਹ ਨੁਕਸਾਨਿਆ ਗਿਆ। ਇਸ ਘਟਨਾ ਦੇ ਨਾਲ ਹੀ ਨਿਜੀ ਤੌਰ ਤੇ ਬਣਾਇਆ ਬਣਾਇਆ ਪਹਿਲਾ ਚੰਦਰ ਮਿਸ਼ਨ ਇਤਿਹਾਸਾ ਬਣਾਉਣ ਚ ਅਸਫ਼ਲ ਰਿਹਾ।
ਜਾਣਕਾਰੀ ਮੁਤਾਬਕ ਚੰਨ ਨੂੰ ਛੂਹਣ ਦੇ ਆਖਰੀ ਪੜਾਅ ਚ ਪੁਲਾੜ ਜਹਾਜ਼ ਦਾ ਧਰਤੀ ਤੇ ਸਥਿਤ ਕੰਟਰੋਲ ਰੂਪ ਨਾਲ ਸੰਪਰਕ ਟੁੱਟ ਗਿਆ। ਉਸ ਦੇ ਕੁਝ ਦੇਰ ਬਾਅਦ ਮਿਸ਼ਨ ਨੂੰ ਅਸਫ਼ਲ ਕਰਾਰ ਦੇ ਦਿੱਤਾ ਗਿਆ।
ਇਜ਼ਰਾਈਲ ਏਅਰੋਸਪੇਸ ਇੰਡਸਟ੍ਰੀਜ਼ ਦੇ ਪੁਲਾੜ ਵਿਭਾਗ ਦੇ ਜਨਰਲ ਮੈਨੇਜਰ ਓਵੇਰ ਡੋਰੋਨ ਨੇ ਦਸਿਆ ਕਿ ਸਾਡਾ ਜਹਾਜ਼ ਚੰਦਰਮਾ ਦੀ ਪਰਤ ਤੇ ਨੁਕਸਾਨਿਆ ਗਿਆ। ਪੁਲਾੜ ਜਹਾਜ਼ ਟੋਟੇ–ਟੋਟੇ ਹੋ ਕੇ ਆਪਣੇ ਉਤਰਨ ਵਾਲੀ ਥਾਂ ਤੇ ਖਿੰਡ ਗਿਆ ਹੈ।
ਉਨ੍ਹਾਂ ਦਸਿਆ ਕਿ ਲੈਂਡਿੰਗ ਤੋਂ ਕੁਝ ਹੀ ਦੇਰ ਪਹਿਲਾਂ ਪੁਲਾੜ ਜਹਾਜ਼ ਦਾ ਇੰਜਣ ਬੰਦ ਹੋ ਗਿਆ। ਜਦੋਂ ਤੱਕ ਉਸ ਨੂੰ ਦੁਬਾਰਾ ਚਾਲੂ ਕੀਤਾ ਜਾਂਦਾ, ਜਹਾਜ਼ ਦੀ ਗਤੀ ਸੁਰਖਿਅਤ ਲੈਂਡਿੰਗ ਦੇ ਹਿਸਾਬ ਨਾਲ ਕਾਫੀ ਜ਼ਿਆਦਾ ਸੀ। ਵਿਗਿਆਨੀ ਅਸਫ਼ਲਤਾ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਨ।
ਇਸ ਪੂਰੀ ਘਟਨਾ ਨੂੰ ਪ੍ਰਧਾਨ ਮੰਤਰੀ ਬੈਂਜਾਮੀਨ ਨੇਤਨਯਾਹੂ ਸਮੇਤ ਕਮਰੇ ਚ ਭਾਰੀ ਭੀੜ ਚ ਮੌਜੂਦ ਦਰਸ਼ਕਾਂ ਸਮੇਤ ਲਗਭਗ ਪੂਰੇ ਦੇਸ਼ ਨੇ ਦੇਖਿਆ। ਇਸਦਾ ਟੀਵੀ ਤੇ ਸਿੱਧਾ ਪ੍ਰਸਾਰਣ ਹੋ ਰਿਹਾ ਸੀ।

Show More

Related Articles

Leave a Reply

Your email address will not be published. Required fields are marked *

Close