Punjab

ਕੀ ਪੰਜਾਬ ’ਚ ਅੱਖੋਂ–ਪ੍ਰੋਖੇ ਹੋ ਰਹੀ ਹੈ ਗੁਰੂ ਸਾਹਿਬਾਨ ਦੀ ਧਾਰਮਿਕ ਵਿਰਾਸਤ?

ਸਿੱਖ ਕੌਮ ਤੇ ਧਰਮ ਵਿੱਚ ‘ਕਾਰ–ਸੇਵਾ’ ਦਾ ਆਪਣਾ ਇੱਕ ਵੱਖਰਾ ਮਹੱਤਵ ਹੈ ਕਿਉਂਕਿ ਇਸ ਵਿੱਚ ਧਾਰਮਿਕ ਅਹਿਮੀਅਤ ਵਾਲੇ ਅਸਥਾਨਾਂ ਨੂੰ ਬਹਾਲ ਕਰਨ ਤੇ ਗੁਰੂ–ਘਰਾਂ ਦੇ ਨਿਰਮਾਣ ਦੇ ਕਾਰਜ ਸ਼ਾਮਲ ਹੁੰਦੇ ਹਨ। ਇਸ ਕੰਮ ਲਈ ਕਰੋੜਾਂ ਰੁਪਏ ਦਾਨ ਕੀਤੇ ਜਾਂਦੇ ਹਨ। ਕਾਰ–ਸੇਵਾ ਕਰਨ ਵਾਲੀਆਂ ਜੱਥੇਬੰਦੀਆਂ ਦੇ ਮੁਖੀ ਗੁਰੂਘਰਾਂ ਤੇ ਇਤਿਹਾਸਕ ਮਹੱਤਵ ਵਾਲੇ ਅਸਥਾਨਾਂ ਉੱਤੇ ਬਹੁਤ ਜਲਦਬਾਜ਼ੀ ਵਿੱਚ ਸੰਗਮਰਮਰ ਦੀਆਂ ਟਾਈਲਾਂ ਲਗਵਾ ਦਿੰਦੇ ਹਨ। ਇੰਝ ਕਰਦਿਆਂ ਅਸਲ ਧਾਰਮਿਕ ਵਿਰਾਸਤ ਅੱਖੋਂ–ਪ੍ਰੋਖੇ ਰਹਿ ਜਾਂਦੀ ਹੈ। ਕਾਰ–ਸੇਵਾ ਲਈ ਬੇਹਿਸਾਬਾ ਦਾਨ ਇਕੱਠਾ ਹੁੰਦਾ ਹੈ।ਚੇਤੇ ਰਹੇ 11 ਦਿਨ ਪਹਿਲਾਂ ਗੁਰਦੁਆਰਾ ਤਰਨ ਤਾਰਨ ਸਾਹਿਬ ਵਿਖੇ 200 ਸਾਲ ਪੁਰਾਣੀ ਵਿਰਾਸਤੀ ‘ਦਰਸ਼ਨੀ ਡਿਓਢੀ’ ਢਾਹ ਦਿੱਤੀ ਗਈ ਸੀ ਤੇ ਜਿਸ ਨਾਲ ਸਿੱਖ ਕੌਮ ਨੂੰ ਜਿੱਥੇ ਵੱਡਾ ਸਦਮਾ ਲੱਗਾ ਸੀ, ਉੱਥੇ ਰੋਹ ਤੇ ਰੋਸ ਦੀ ਵੀ ਵੱਡੀ ਲਹਿਰ ਦੌੜ ਗਈ ਸੀ।ਅੱਜ–ਕੱਲ੍ਹ ਬਹੁਤੇ ਗੁਰਦੁਆਰਾ ਸਾਹਿਬਾਨ ਵੇਖਣ ਨੂੰ ਲਗਭਗ ਇੱਕੋ ਜਿਹੇ ਦਿਸਦੇ ਹਨ। ਸਭ ਦੇ ਚਿੱਟੇ ਰੰਗ ਦਾ ਸੰਗਮਰਮਰ ਲੱਗਾ ਹੁੰਦਾ ਹੈ। ਉਨ੍ਹਾਂ ਉੱਤੇ ਵੱਡੇ–ਵੱਡੇ ਗੁੰਬਦ ਲੱਗੇ ਹੁੰਦੇ ਹਨ। ਕਾਰ–ਸੇਵਾ ਕਰਨ ਵਾਲੀਆਂ ਜੱਥੇਬੰਦੀਆਂ ਵਿਚਾਲੇ ਬਾਕਾਇਦਾ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਤੋਂ ਇਸ ਦਾ ਠੇਕਾ ਲੈਣ ਲਈ ਮੁਕਾਬਲਾ ਹੁੰਦਾ ਹੈ।
ਗੁਰਦੁਆਰਾ ਤਰਨ ਤਾਰਨ ਸਾਹਿਬ ਵਿਖੇ ਬੀਤੀ 30 ਮਾਰਚ ਦੀ ਅੱਧੀ ਰਾਤ ਨੂੰ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਦੇ 400 ਵਿਅਕਤੀਆਂ ਨੇ ਇਤਿਹਾਸਕ ਦਰਸ਼ਨੀ ਡਿਓਢੀ ਢਾਹ ਦਿੱਤੀ ਸੀ। ਇਸ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਨੌਨਿਹਾਲ ਸਿੰਘ ਨੇ ਕਰਵਾਈ ਸੀ। ਇਸ ਮਾਮਲੇ ਦੀ ਜਾਂਚ ਵੀ ਹੋਈ ਤੇ ਬਾਬੇ ਤੋਂ ਕਾਰ–ਸੇਵਾ ਦਾ ਕੰਮ ਵਾਪਸ ਲੈ ਲਿਆ ਗਿਆ।

Show More

Related Articles

Leave a Reply

Your email address will not be published. Required fields are marked *

Close