International

ਸੂਡਾਨ ’ਚ ਫ਼ੌਜ ਨੇ ਕੀਤਾ ਤਖ਼ਤਾ-ਪਲਟ, ਰਾਸ਼ਟਰਪਤੀ ਨੂੰ ਲਿਆ ਹਿਰਾਸਤ ’ਚ

ਸੂਡਾਨ ਚ ਚੱਲ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨ ਵਿਚਾਲੇ ਰਾਸ਼ਟਰਪਤੀ ਓਮਰ ਅਲ–ਬਸ਼ੀਰ ਨੂੰ ਫ਼ੌਜ ਨੇ ਵੀਰਵਾਰ ਨੂੰ ਅਹੁਦੇ ਤੋਂ ਹਟਾ ਦਿੱਤਾ ਤੇ ਉਨ੍ਹਾਂ ਨੂੰ ਹਿਰਾਸਤ ਚ ਲੈ ਲਿਆ। ਰੱਖਿਆ ਮੰਤਰੀ ਅਵਦ ਇਬਨੇ ਆਫ਼ ਨੇ ਸਰਕਾਰੀ ਟੀਵੀ ਤੇ ਇਸ ਗੱਲ ਦੀ ਜਾਣਕਾਰੀ ਦਿੱਤੀ।

 

ਇਬਨੇ ਆਫ਼ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ, ਮੈਂ ਰਖਿਆ ਮੰਤਰੀ ਵਜੋਂ ਸਰਕਾਰ ਦੇ ਡਿੱਗਣ ਦਾ ਐਲਾਨ ਕਰਦਾ ਹਾਂ। ਸਰਕਾਰ ਦੇ ਮੁਖੀ ਨੂੰ ਇਕ ਸੁਰੱਖਿਅਤ ਸਥਾਨ ਤੇ ਹਿਰਾਸਤ ਚ ਰਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਸ਼ੀਰ ਦੀ ਥਾਂ ਅੰਤਰਿਮ ਫ਼ੌਜੀ ਕੌਂਸਲ 2 ਸਾਲਾਂ ਲਈ ਸ਼ਾਸਨ ਕਰੇਗੀ।

 

ਉਨ੍ਹਾਂ ਇਕ ਬਿਆਨ ਪੜ੍ਹਦਿਆਂ ਕਿਹਾ ਕਿ ਅਸੀਂ ਸੁਡਾਨ ਦੇ 2005 ਦੇ ਸੰਵਿਧਾਨ ਨੂੰ ਬਰਖ਼ਾਸਤ ਕਰ ਦਿੱਤਾ ਹੈ। ਅਸੀਂ ਤਿੰਨ ਮਹੀਨਿਆਂ ਲਈ ਐਮਰਜੈਂਸੀ ਦਾ ਐਲਾਨ ਕਰਦੇ ਹਾਂ ਤੇ ਨਵੇਂ ਹੁਕਮਾਂ ਤਕ ਦੇਸ਼ ਦੀ ਸਰਹੱਦਾਂ ਸਮੇਤ ਹਵਾਈ ਖੇਤਰ ਨੂੰ ਬੰਦ ਕਰਨ ਦਾ ਹੁਕਮ ਦਿੰਦੇ ਹਾਂ।

 

ਇਬਲੇ ਆਫ ਨੇ ਕਿਹਾ ਕਿ ਫੌਜੀ ਕੌਂਸਲ ਨੇ ਦੇਸ਼ ਚ ਘੇਰਾਬੰਦੀ ਦਾ ਐਲਾਨ ਕਰਦੀ ਹੈ। ਜਿਹੜਾ ਕਿ ਜੰਗ ਨਾਲ ਰੁਝੇ ਦਾਰਫਰ, ਬਲੂ ਨੀਲ ਅਤੇ ਦੱਖਣੀ ਕੁਰਦਫਾਨ ਚ ਵੀ ਲਾਗੂ ਹੋਵੇਗਾ। ਇੱਥੇ ਬਸ਼ੀਰ ਸਰਕਾਰ ਲੰਬੇ ਸਮੇਂ ਤੋਂ ਜਾਤੀ ਲੜਾਕਿਆਂ ਨਾਲ ਲੜ ਰਹੀ ਹੈ।

 

ਸੁਰੱਖਿਆ ਏਜੰਸੀਆਂ ਨੇ ਸਾਰੇ ਸਿਆਸੀ ਕੈਦੀਆਂ ਨੂੰ ਰਿਹਾ ਕਰਨ ਦਾ ਵੀ ਐਲਾਨ ਕੀਤਾ। ਵੀਰਵਾਰ ਸਵੇਰ ਤੋਂ ਹੀ ਸਮੁੱਚੇ ਖਰਤੂਮ ਚ ਫ਼ੌਜੀਆਂ ਨੂੰ ਲੈ ਜਾਂਦੇ ਫ਼ੌਜੀ ਵਾਹਨ ਦੇਖੇ ਗਏ। ਇਸ ਹਫ਼ਤੇ ਦੇ ਸ਼ੁਰੂ ਚ ਅਮਰੀਕਾ, ਬ੍ਰਿਟੇਨ ਤੇ ਨਾਰਵੇ ਨੇ ਪਹਿਲੀ ਵਾਰ ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਦਿੱਤਾ।

 

ਦੱਸਣਯੋਗ ਹੈ ਕਿ ਰਾਸ਼ਟਰਪਤੀ ਓਮਰ ਅਲ–ਬਸ਼ੀਰ ਸਾਲ 1989 ਚ ਹੋਏ ਤਖਤਾਪਲਟ ਮਗਰੋਂ ਸੱਤਾ ਚ ਆਏ ਸਨ। ਉਹ ਅਫ਼ਰੀਕਾ ਚ ਸਭ ਤੋਂ ਲੰਬੇ ਸਮੇਂ ਤਕ ਰਾਸ਼ਟਰਪਤੀ ਰਹੇ ਆਗੂਆਂ ਚ ਸ਼ਾਮਲ ਹਨ। ਉਹ ਕਤਲੇਆਮ ਅਤੇ ਜੰਗੀ ਅਪਰਾਧ ਲਈ ਆਲਮੀ ਅਪਰਾਧਿਕ ਅਦਾਲਤ ਚ ਲੋੜੀਂਦੇ ਹਨ।

 

ਸਰਕਾਰ ਦੁਆਰਾ ਬ੍ਰੈਡ ਦੀ ਕੀਮਤ ਤਿੰਨ ਗੁਣਾ ਕਰਨ ਮਗਰੋਂ ਦਸੰਬਰ ਚ ਇਹ ਪ੍ਰਦਰਸ਼ਨ ਸ਼ੁਰੂ ਹੋਏ ਸਨ। ਦਸੰਬਰ ਚ ਸ਼ੁਰੂ ਚ ਹੋਏ ਪ੍ਰਦਰਸ਼ਨਾਂ ਚ ਹੁਣ ਤਕ 49 ਲੋਕਾਂ ਦੀ ਮੌਤ ਹੋ ਚੁੱਕੀ ਹੈ।

Show More

Related Articles

Leave a Reply

Your email address will not be published. Required fields are marked *

Close