Canada

ਕੈਨੇਡਾ-ਅਮਰੀਕਾ ਸਰਹੱਦ 1 ਮਹੀਨਾ ਹੋਰ ਰਹਿ ਸਕਦੀ ਹੈ ਬੰਦ

ਵਾਸ਼ਿੰਗਟਨ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ‘ਚ ਕੋਰੋਨਾਵਾਇਰਸ ਦੀਆਂ ਚੁਣੌਤੀਆਂ ਅਜੇ ਖਤਮ ਨਹੀਂ ਹੋਈਆਂ ਅਤੇ ਅਜਿਹੇ ‘ਚ ਕੈਨੇਡਾ-ਅਮਰੀਕਾ ਦੀ ਸਰਹੱਦ ਨੂੰ ਖੋਲ੍ਹਣਾ ਅਜੇ ਖਤਰੇ ਤੋਂ ਖਾਲੀ ਨਹੀਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਹੱਦ ਦੀ ਪਾਬੰਦੀ ਦਾ ਸਮਾਂ ਅਜੇ ਇੱਕ ਹਫ਼ਤਾ ਬਾਕੀ ਹੈ ਅਤੇ ਅਗਲਾ ਫੈਸਲਾ ਅਜੇ ਨਹੀਂ ਲਿਆ ਗਿਆ ਪਰ ਇਸ ‘ਤੇ ਜਦਲ ਹੀ ਵਿਚਾਰ ਕੀਤਾ ਜਾਵੇਗਾ ਕਿ ਸਰਹੱਦ ਨੂੰ ਖੋਲ੍ਹਣਾ ਚਾਹੀਦਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਦੋਵਾਂ ਦੇਸ਼ਾਂ ‘ਚ ਗੱਲਬਾਤ ਵੀ ਚੱਲ ਰਹੀ ਹੈ। ਟਰੂਡੋ ਦਾ ਕਹਿਣਾ ਹੈ ਕਿ ਜੇਕਰ ਸਰਹੱਦ ਨੂੰ ਖੋਲ੍ਹ ਦਿੱਤਾ ਜਾਂਦਾ ਹੈ ਤਾਂ ਲੋਕਾਂ ਦਾ ਆਉਣਾ-ਜਾਣਾ ਵੱਧ ਜਾਵੇਗਾ ਅਤੇ ਕੈਨੇਡਾ ਸਰਕਾਰ ਨੂੰ ਵੀ ਇਸ ਲਈ ਵੱਧ ਪ੍ਰਬੰਧ ਕਰਨੇ ਪੈਣਗੇ ਅਤੇ ਬਿਮਾਰੀ ਦਾ ਖਤਰਾ ਵੀ ਵਧੇਗਾ।
ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਵਲੋਂ 30 ਦਿਨਾਂ ਲਈ ਹੋਰ ਕੈਨੇਡਾ-ਅਮਰੀਕਾ ‘ਚ ਗੈਰ ਜ਼ਰੂਰੀ ਆਵਾਜਾਈ ਨੂੰ ਬੰਦ ਰੱਖਣ ਲਈ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਇਹ ਪ੍ਰਸਤਾਵ ਪਾਬੰਦੀ ਦਾ ਸਮਾਂ ਨੇੜੇ ਆਉਣ ‘ਤੇ ਪੇਸ਼ ਕੀਤਾ ਜਾ ਸਕਦਾ ਹੈ 21 ਜੂਨ ਤੱਕ ਇਹ ਪਾਬੰਦੀ ਵਧਾਈ ਜਾ ਸਕਦੀ ਹੈ।

Show More

Related Articles

Leave a Reply

Your email address will not be published. Required fields are marked *

Close