Punjab
ਸੰਯੁਕਤ ਕਿਸਾਨ ਮੋਰਚਾ ਜਦੋਂ ਵੀ ਸੱਦਾ ਦੇਵੇਗਾ, ਮੈਂ ਜ਼ਰੂਰ ਜਵਾਂਗਾ : ਨਵਜੋਤ ਸਿੰਘ ਸਿੱਧੂ
ਮੋਰਿੰਡਾ : ਸੰਯੁਕਤ ਕਿਸਾਨ ਮੋਰਚੇ ਦੀ ਜਿੱਤ ਹੀ ਮੇਰਾ ਮਕਸਦ ਹੈ ਕਿਉਂਕਿ ਸੰਯੁੁਕਤ ਕਿਸਾਨ ਮੋਰਚਾ ਇੱਕ ਪਵਿੱਤਰ ਮੰਚ ਹੈ ਜੋ ਮੇਰੇ ਲਈ ਕਿਸੇ ਪਵਿੱਤਰ ਸਥਾਨ ਤੋਂ ਘੱਟ ਨਹੀਂ ਹੈ। ਮੈਂ ਕਿਸਾਨ ਮੋਰਚੇ ਤੋਂ ਸੇਧ ਲਈ ਨੰਗੇ ਪੈਰੀ ਤੁਰਕੇ ਜਾਵਾਂਗਾ ਤੇ ਉਨ੍ਹਾਂ ਤੋਂ ਸਲਾਹ ਲਵਾਂਗਾ ਕਿ ਇਸ ਮੋਰਚੇ ਦੀ ਜਿੱਤ ਲਈ ਪੰਜਾਬ ਸਰਕਾਰ ) ਕੀ ਯੋਗਦਾਨ ਪਾ ਸਕਦੀ ਹੈ। ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ-ਨਿਯੁੱਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੋਰਿੰਡਾ ਸਥਿਤ ਗ੍ਰਹਿ ਵਿਖੇ ਪ੍ਰੈਸ਼ ਕਾਨਫਰੰਸ ਵਿਖੇ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਨੂੰ ਜਦੋਂ ਵੀ ਕਿਸਾਨ ਸੰਯੁਕਤ ਮੋਰਚਾ ਸੱਦਾ ਦੇਵੇਗਾ ਮੈਂ ਤੁਰੰਤ ਜਾਵਾਂਗਾ, ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਵੱਲੋ 18 ਨੁਕਾਤੀ ਏਜੰਡੇ ਨੂੰ ਲਾਗੂ ਕਰਵਾਉਣ ਦਾ ਨਿਰਦੇਸ ਮੇਰੇ ਸਮੇਤ ਕਾਂਗਰਸ ਦਾ ਹਰ ਵਰਕਰ ਦਾ ਫਰਜ਼ ਹੈ।